21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕਿਸੇ ਰਾਜ ਦੇ ਹੱਕੀ ਹਿੱਸੇ ਦੇ ਫ਼ੰਡਾਂ ਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ - ਸੀਤਾਰਮਨ

ਨਵੀਂ ਦਿੱਲੀ, 21 ਸਤੰਬਰ - ਕੇਂਦਰ ਤੋਂ ਮਿਲਣ ਵਾਲੇ ਫ਼ੰਡਾਂ ਦੇ ਮਾਮਲੇ ਵਿਚ ਪੰਜਾਬ ਨਾਲ ਵਿਤਕਰਾ ਕੀਤੇ ਜਾਣ ਦੇ 'ਆਪ' ਸਰਕਾਰ ਦੇ ਦੋਸ਼ਾਂ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ...

Ad Position 21
No active advertisement
ਅਜੀਤ ਡੈਸਕ 21-09-2026

ਨਵੀਂ ਦਿੱਲੀ, 21 ਸਤੰਬਰ - ਕੇਂਦਰ ਤੋਂ ਮਿਲਣ ਵਾਲੇ ਫ਼ੰਡਾਂ ਦੇ ਮਾਮਲੇ ਵਿਚ ਪੰਜਾਬ ਨਾਲ ਵਿਤਕਰਾ ਕੀਤੇ ਜਾਣ ਦੇ 'ਆਪ' ਸਰਕਾਰ ਦੇ ਦੋਸ਼ਾਂ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, "ਕਿਸੇ ਵੀ ਰਾਜ ਨਾਲ ਅਜਿਹਾ ਵਿਹਾਰ ਨਹੀਂ ਕੀਤਾ ਜਾਂਦਾ ਜਿਸ ਨਾਲ ਉਸ ਨੂੰ ਨੁਕਸਾਨ ਹੋਵੇ ਜਾਂ ਉਸ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਮੈਂ ਕਿਸੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੂਰੇ ਭਰੋਸੇ ਨਾਲ ਇਹ ਗੱਲ ਕਿਤੇ ਵੀ ਕਹਿ ਸਕਦੀ ਹਾਂ। ਕਿਸੇ ਰਾਜ ਦੇ ਹੱਕੀ ਹਿੱਸੇ ਦੇ ਫ਼ੰਡਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ; ਅਸੀਂ ਸਮੇਂ ਸਿਰ ਭੁਗਤਾਨ ਜਾਰੀ ਕਰਦੇ ਹਾਂ। ਇਸ ਲਈ, ਅਜਿਹੇ ਬੇਬੁਨਿਆਦ ਦੋਸ਼ ਲਗਾਉਣਾ ਗਲਤ ਹੈ। ਸ਼ਾਇਦ ਪੰਜਾਬ ਵਿਚ ਚੋਣਾਂ ਨੇੜੇ ਹੋਣ ਕਾਰਨ, ਉਹ ਆਪਣੀ ਕਾਰਗੁਜ਼ਾਰੀ ਦੀਆਂ ਕਮੀਆਂ ਨੂੰ ਲੁਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ।"

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪ੍ਰਭਜੋਤ ਸਿੰਘ ਰਾਹੋਂ ਨੂੰ ਸੌਂਪੀ ਨਵਾਂਸ਼ਹਿਰ ਦੀ ਕਮਾਨ ਅਗਲੀ ਖ਼ਬਰ ਈ.ਡੀ. ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਾਬਕਾ ਸਬ-ਪੋਸਟ ਮਾਸਟਰ (ਨਕੋਦ...
Ad Position 24