21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਐਸ.ਬੀ.ਐਸ. ਪਬਲਿਕ ਸਕੂਲ ਦੇ ਵਿਦਿਆਰਥੀ ਅਥਲੈਟਿਕਸ ਮੁਕਾਬਲਿਆਂ ’ਚ ਅੱਵਲ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)- ਐਸ. ਬੀ.

Ad Position 21
No active advertisement
ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਦੇ ਜੇਤੂ ਵਿਦਿਆਰਥੀ ਸਟਾਫ਼ ਨਾਲ। ਅਜੀਤ ਤਸਵੀਰ 22-09-2026
ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)- ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਦਿੱਤੀ ਤੇ ਦੱਸਿਆ ਕਿ ਅੰਡਰ-14 ਵਰਗ ਵਿਚ ਗੁਰਜੋਤ ਸਿੰਘ ਸਿੱਧੂ ਨੇ 80 ਮੀਟਰ ਹਰਡਲਜ਼ ਵਿਚ ਪਹਿਲਾ, ਮਨਿੰਦਰ ਸਿੰਘ ਨੇ ਸ਼ਾਟ ਪੁੱਟ ਵਿਚ ਪਹਿਲਾ, 4&100 ਮੀਟਰ ਰਿਲੇਅ ਦੌੜ ਵਿਚ ਰਾਜਵੀਰ ਸਿੰਘ, ਸੂਰਜ ਕੁਮਾਰ, ਅਵਿਜੋਤ ਸਿੰਘ ਅਤੇ ਗੁਰਜੋਤ ਸਿੰਘ ਸਿੱਧੂ ਦੀ ਟੀਮ ਨੇ ਪਹਿਲਾ, ਸ਼ਾਨਵੀਰ ਸ਼ਰਮਾ ਨੇ ਡਿਸਕਸ ਥ੍ਰੋ ਵਿਚ ਦੂਜਾ, ਜਦਕਿ ਰਣਬੀਰ ਸਿੰਘ ਨੇ 600 ਮੀਟਰ ਦੌੜ ਵਿਚ ਦੂਜਾ, ਅੰਡਰ-17 ਸਾਲ ਵਰਗ ਵਿਚ ਸੁਖਪਾਲ ਸਿੰਘ ਨੇ ਲੰਬੀ ਛਾਲ ਵਿਚ ਪਹਿਲਾ, 4&100 ਮੀਟਰ ਰਿਲੇਅ ਦੌੜ ਵਿਚ ਸੁਖਪਾਲ ਸਿੰਘ ਅਤੇ ਹਰਵੀਰ ਸਿੰਘ, ਬਾਗਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਭਾਗ ਲੈਣਗੇ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਸ੍ਰੀਮਤੀ ਕਮਲਜੀਤ ਕੌਰ, ਵਾਈਸ ਪ੍ਰਿੰਸੀਪਲ ਡਾ: ਸੰਜੇ ਕੁਮਾਰ ਨੇ ਜੇਤੂ ਵਿਦਿਆਰਥੀਆਂ, ਡੀ.ਪੀ.ਈ. ਰਣਜੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੈਰੇ ਵਿਚ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਸਫ਼ਾਈ ਕਰਵਾਈ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਦੀ ਵਰਕਸ਼ਾਪ ਕਰਵਾਈ
Ad Position 24