22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਦੇ ਕਲਾਕਾਰਾਂ ਨੇ ਵੱਖ-ਵੱਖ ਕਲਾਵਾਂ ਦੀ ਕੀਤੀ ਪੇਸ਼ਕਾਰੀ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੇ ਤੀਸਰੇ ਦਿਨ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖ਼ੂਬ ਜੌਹਰ ਦਿਖਾਏ ਗਏ ਅਤੇ ਵੱਖ ਵੱਖ ਕਲਾਵਾਂ ਦੀ ਪੇਸ਼ਕਾਰੀ ਕੀਤੀ। ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਕਲਾਕਾਰਾਂ ਨੇ ਆਪਣੀਆਂ ਕਲਾ ਰਾਹੀਂ ਖੂਬ ਰੰਗ ਬੰਨਿ੍ਆ।

Ad Position 21
No active advertisement
ਅਜੀਤ ਡੈਸਕ 22-09-2026
ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੇ ਤੀਸਰੇ ਦਿਨ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖ਼ੂਬ ਜੌਹਰ ਦਿਖਾਏ ਗਏ ਅਤੇ ਵੱਖ ਵੱਖ ਕਲਾਵਾਂ ਦੀ ਪੇਸ਼ਕਾਰੀ ਕੀਤੀ। ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਕਲਾਕਾਰਾਂ ਨੇ ਆਪਣੀਆਂ ਕਲਾ ਰਾਹੀਂ ਖੂਬ ਰੰਗ ਬੰਨਿ੍ਆ। ਕਲਾਕਾਰਾਂ ਵਲੋਂ ਨਾ ਸਿਰਫ਼ ਨਾਚ ਪੇਸ਼ ਕੀਤੇ ਗਏ ਸਗੋਂ ਆਪਣੇ ਨਾਲ ਆਪਣੇ ਖੇਤਰ ਦੀ ਭਾਸ਼ਾ, ਸੰਗੀਤ, ਲੋਕ ਧੁਨਾਂ, ਪਹਿਰਾਵੇ, ਪਰੰਪਰਾਵਾਂ ਅਤੇ ਜੀਵਨ ਸ਼ੈਲੀ ਦੀ ਝਲਕ ਵੀ ਬਾਖੂਬੀ ਦਿਖਾਈ ਗਈ। ਇਸ ਮੌਕੇ ਉਤਰਾਖੰਡ ਤੋਂ ਛਪੇਲੀ, ਕਸ਼ਮੀਰ ਤੋਂ ਰਾਊਫ, ਪੱਛਮੀ ਬੰਗਾਲ ਤੋਂ ਪੁਰੂਲੀਆ ਛਾਓ, ਹਰਿਆਣਾ ਤੋਂ ਫੱਗ, ਪੰਜਾਬ ਤੋਂ ਗੱਤਕਾ, ਓਡੀਸ਼ਾ ਤੋਂ ਸੰਬਲਪੁਰੀ ਅਤੇ ਗੁਜਰਾਤ ਤੋਂ ਮੇਵਾਸੀ ਕੌਮੀ ਲੋਕ ਨਾਚਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਲੋਕ ਗਾਇਕ ਰਾਣਾ ਰਣਜੀਤ ਵਲੋਂ ਹਿੱਟ ਗੀਤ ‘ਮਾਂ ਤਾਂ ਅਖਿਰ ਮਾਂ ਹੁੰਦੀ ਆ’, ‘ਬਚਪਨ ਵਾਲੇ ਯਾਰ’ ‘47 ਦੇ ਵੰਡੇ’ ‘ਲੋਕ ਗਾਥਾ ਮਿਰਜਾ’ ਆਦਿ ਰਾਹੀਂ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਉਪਰੰਤ ਲਖਵੀਰ ਬਰਾੜ ਵਲੋਂ ਪੰਜਾਬੀ ਲੋਕ ਗੀਤਾਂ ਅਤੇ ਧੁਨਾਂ ਰਾਹੀਂ ਦਰਸ਼ਕਾਂ ਨੂੰ ਪੰਜਾਬ ਦੀ ਲੋਕ ਸੰਗੀਤ ਪਰੰਪਰਾ ਨਾਲ ਜੋੜਿਆ। ਮੰਚ ਸੰਚਾਲਨ ਭਵੇਸ਼ ਕੁਮਾਰ ਜੋਨੀ ਨੇ ਕੀਤਾ। ਅੱਜ ਦੇ ਪ੍ਰੋਗਰਾਮ * ਕੌਮੀ ਲੋਕ-ਨਾਚ (ਵਲੋਂ: ਉੱਤਰ ਖੇਤਰੀ ਸੱਭਿਆਚਾਰ ਕੇਂਦਰ, ਪਟਿਆਲਾ) ਸ਼ਾਮ 6 ਵਜੇ ਪੰਜਾਬ ਡਿਗਰੀ ਕਾਲਜ ਮਹਿਮੂਆਣਾ * ਸਟਾਰ ਨਾਈਟ (ਕੁਲਵਿੰਦਰ ਬਿੱਲਾ) ਸ਼ਾਮ 7:30 ਵਜੇ, ਨਵੀਂ ਦਾਣਾ ਮੰਡੀ ਫ਼ਰੀਦਕੋਟ ਵਿਖੇ ਪ੍ਰੋਗਰਾਮ ਪੇਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਸਰਾਵਾਂ ਵਿਖੇ ਮੀਟਿੰਗ ਹੋਈ ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ ਅਵਤਾਰ ਦਿਹਾੜੇ ਸਬੰਧੀ ਸਾਲਾਨਾ ਸਮਾਗਮ
Ad Position 24