ਬਾਗ਼ ਕਾਲੋਨੀ ’ਚ ਗਣੇਸ਼ ਉਤਸਵ ਮੌਕੇ ਚੌਕੀ ਕਾਰਵਾਈ
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਬਾਗ਼ ਕਾਲੋਨੀ ਦੇ ਵਸਨੀਕਾਂ ਵਲੋਂ ਸ੍ਰੀ ਗਣੇਸ਼ ਉਤਸਵ ਨੂੰ ਚੌਂਕੀ ਕਰਵਾਈ ਗਈ। ਜਿਸ ਵਿਚ ਭਜਨ ਗਾਇਕ ਹਰਜੋਤ ਬਾਵਾ ਵਲੋਂ ਲੈ ਕੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਬਾਗ਼ ਕਾਲੋਨੀ ਦੇ ਵਸਨੀਕਾਂ ਵਲੋਂ ਸ੍ਰੀ ਗਣੇਸ਼ ਉਤਸਵ ਨੂੰ ਚੌਂਕੀ ਕਰਵਾਈ ਗਈ। ਜਿਸ ਵਿਚ ਭਜਨ ਗਾਇਕ ਹਰਜੋਤ ਬਾਵਾ ਵਲੋਂ ਲੈ ਕੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੂਜਾ ਦੀ ਰਸਮ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਬੂਟਾ ਵਾਲੇ ਵਲੋਂ ਪਰਿਵਾਰ ਸਮੇਤ ਕਰਵਾਈ ਗਈ। ਸਮਾਗਮ ਦੇ ਅੰਤ ਵਿਚ ਆਰਤੀ ਕਰ ਕੇ ਸੰਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੁਖਪਾਲ ਸ਼ਰਮਾ, ਬੱਲਾ ਮੌੜ, ਭਿੰਦੀ ਮੌੜ, ਭੂਸ਼ਨ ਘੜੈਲਾ, ਅਜੇ ਬਾਂਸਲ ਬੌਬੀ, ਪਾਲਾ ਰਾਮ, ਮੋਨੂੰ ਮੌੜ, ਅੰਕਿਤ ਸਿੰਗਲਾ, ਵਿਜੇ ਕੁਮਾਰ, ਵਿੱਕੀ ਮੌੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਔਰਤਾਂ ਹਾਜ਼ਰ ਸਨ।