22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਕੂਲ ਰੋਡ ਦੇ ਦੁਕਾਨਦਾਰਾਂ ਵਲੋਂ ਗਣੇਸ਼ ਉਤਸਵ ਮਨਾਇਆ

ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ਼ਹਿਰ ਦੀ ਸਕੂਲ ਰੋਡ ਦੇ ਦੁਕਾਨਦਾਰਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਗਣੇਸ਼ ਉਤਸਵ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਪ੍ਰਬੰਧਕਾਂ ਵਲੋਂ ਸਵੇਰੇ ਹਵਨ ਯੱਗ ਕਰ ਕੇ ਆਰਤੀ ਤੋਂ ਬਾਅਦ ਛੋਲੇ ਪੂਰੀਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-09-2026
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ਼ਹਿਰ ਦੀ ਸਕੂਲ ਰੋਡ ਦੇ ਦੁਕਾਨਦਾਰਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਗਣੇਸ਼ ਉਤਸਵ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਪ੍ਰਬੰਧਕਾਂ ਵਲੋਂ ਸਵੇਰੇ ਹਵਨ ਯੱਗ ਕਰ ਕੇ ਆਰਤੀ ਤੋਂ ਬਾਅਦ ਛੋਲੇ ਪੂਰੀਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਟੋਨੀ ਬਾਂਸਲ ਅਤੇ ਸ਼ੀਲਾ ਮਾਸਟਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ੍ਰੀ ਗਣੇਸ਼ ਦੀ ਸਥਾਪਨਾ ਕਰ ਕੇ ਸਵੇਰੇ ਸ਼ਾਮ ਪ੍ਰਾਚੀਨ ਸਰਾਂ ਮੰਦਿਰ ਦੇ ਪੁਜਾਰੀ ਅਨਿਲ ਸ਼ਰਮਾ ਵਲੋਂ ਵੇਦ ਮੰਤਰਾਂ ਨਾਲ ਪੂਜਾ ਕੀਤੀ ਗਈ। ਇਸ ਮੌਕੇ ਰਾਕੇਸ਼ ਕੁਮਾਰ ਕਿਤਾਬਾਂ ਵਾਲਾ, ਅਮਨਦੀਪ ਸਿੰਘ ਵਰਮਾ, ਸੁਸ਼ੀਲ ਕੁਮਾਰ, ਅਨਿਲ ਕੁਮਾਰ , ਰਵੀ ਮਹਿਤਾ, ਸੀਤਾ ਰਾਮ, ਟੋਨੀ ਕੁਮਾਰ, ਸਿਕੰਦਰ ਸਿੰਘ ਕਛਿਆੜਾ, ਸੋਨੂੰ ਵਰਮਾ, ਪਵਨ ਕੁਮਾਰ, ਕਾਲਾ ਸਿੰਘ ਤੋਂ ਇਲਾਵਾ ਹੋਰ ਦੁਕਾਨਦਾਰ ਅਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਹਿੰਦੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਸ਼ੁਰੂ
Ad Position 24