22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਵ੍ਹਾਈਟ ਹਾਊਸ ਨੇ ਸ਼ੁਰੂ ਕੀਤਾ ਟਰੰਪ ਟੀ.ਵੀ.

ਵਾਸ਼ਿੰਗਟਨ, 22 ਸਤੰਬਰ- ਅਮਰੀਕੀ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ‘ਟਰੰਪ ਟੀ.ਵੀ. ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਡਿਜੀਟਲ ਨੈੱਟਵਰਕ ਟਰੰਪ ਪ੍ਰਸ਼ਾਸਨ ਨਾਲ ਸੰਬੰਧਿਤ 24 ਘੰਟੇ ਸਮੱਗਰੀ ਪ੍ਰਸਾਰਿਤ ਕਰੇਗਾ।

Ad Position 21
No active advertisement
ਅਜੀਤ ਡੈਸਕ 22-09-2026

ਵਾਸ਼ਿੰਗਟਨ, 22 ਸਤੰਬਰ- ਅਮਰੀਕੀ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ‘ਟਰੰਪ ਟੀ.ਵੀ. ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਡਿਜੀਟਲ ਨੈੱਟਵਰਕ ਟਰੰਪ ਪ੍ਰਸ਼ਾਸਨ ਨਾਲ ਸੰਬੰਧਿਤ 24 ਘੰਟੇ ਸਮੱਗਰੀ ਪ੍ਰਸਾਰਿਤ ਕਰੇਗਾ। ਇਸ ਦੀ ਸ਼ੁਰੂਆਤ ਟਰੰਪ ਅਤੇ ਅਮਰੀਕੀ ਮੀਡੀਆ ਵਿਚਕਾਰ ਚੱਲ ਰਹੇ ਵਿਵਾਦ ਦੇ ਸਮੇਂ ਹੋਈ ਹੈ।

18 ਸਤੰਬਰ ਨੂੰ ਟਰੰਪ ਨੇ ਵ੍ਹਾਈਟ ਹਾਊਸ ਤੋਂ ਸੀ.ਐਨ.ਐਨ., ਐਮ.ਐਸ.ਨਾਓ ਅਤੇ ਪੋਲੀਟੀਕੋ 'ਤੇ ਪਾਬੰਦੀ ਲਗਾ ਦਿੱਤੀ। ਉਸ ਨੇ ਉਨ੍ਹਾਂ 'ਤੇ "ਜਾਅਲੀ ਖ਼ਬਰਾਂ" ਫੈਲਾਉਣ ਦਾ ਦੋਸ਼ ਲਗਾਇਆ ਅਤੇ ਹੋਰ ਮੀਡੀਆ ਸੰਗਠਨਾਂ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ।

ਪਾਬੰਦੀ ਦੇ ਵਿਰੋਧ ਵਿਚ, ਅਮਰੀਕੀ ਟੀਵੀ ਨੈੱਟਵਰਕਾਂ ਨੇ ਟਰੰਪ ਦੀ ਲਾਈਵ ਕਵਰੇਜ ਰੋਕ ਦਿੱਤੀ। ਵ੍ਹਾਈਟ ਹਾਊਸ ਹੈਲੀਪੈਡ ਤੋਂ ਉਨ੍ਹਾਂ ਦੇ ਉਦਘਾਟਨ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਉਨ੍ਹਾਂ ਦੇ ਭਾਸ਼ਣ ਦਾ ਵੀ ਸਿੱਧਾ ਪ੍ਰਸਾਰਣ ਨਹੀਂ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਕਾਲਕਾਜੀ ਮੰਦਰ ਨੇੜੇ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ, ਇਕ ਗ੍ਰਿਫ਼ਤਾਰ ਅਗਲੀ ਖ਼ਬਰ ⭐️ਮਾਣਕ ਮੋਤੀ⭐️
Ad Position 24