04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਿੰਗਲਵਾੜਾ ਦੇ ਪ੍ਰਬੰਧਕ ਚੀਮਾ ਦਾ 104ਵਾਂ ਜਨਮ ਦਿਨ ਮਨਾਇਆ

ਸੰਗਰੂਰ, 4 ਨਵੰਬਰ (ਸੁਖਵਿੰਦਰ ਸਿੰਘ ਫੁੱਲ) -ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੇ ਟਰਸੱਟੀ ਅਤੇ ਸ਼ਾਖਾ ਸੰਗਰੂਰ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਦਾ 104 ਸਾਲਾ ਜਨਮ ਦਿਨ ਸਥਾਨਿਕ ਪਿੰਗਲਵਾੜਾ ਸ਼ਾਖਾ ਵਿਖੇ ਮਨਾਇਆ ਗਿਆ। ਹਰਮਨਜੀਤ ਸਿੰਘ ਬੇਟੇ ਅਤੇ ਪਰਿਵਾਰਕ ਮੈਂਬਰਾਂ ਨਾਲ ਸ਼ਾਖਾ ਵਿਖੇ ਪਹੁੰਚਣ’ ਤੇ ਚੀਮਾ ਨੂੰ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਸਤਪਾਲ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ ਪੀ.

Ad Position 21
No active advertisement
ਤਿਰਲੋਚਨ ਸਿੰਘ ਚੀਮਾ ਦਾ ਜਨਮ ਦਿਨ ਮਨਾਏ ਜਾਣ ਦੀ ਝਲਕ। ਤਸਵੀਰ-ਮੁਕੇਸ਼ ਕੁਮਾਰ 05-11-2026
ਸੰਗਰੂਰ, 4 ਨਵੰਬਰ (ਸੁਖਵਿੰਦਰ ਸਿੰਘ ਫੁੱਲ) -ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੇ ਟਰਸੱਟੀ ਅਤੇ ਸ਼ਾਖਾ ਸੰਗਰੂਰ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਦਾ 104 ਸਾਲਾ ਜਨਮ ਦਿਨ ਸਥਾਨਿਕ ਪਿੰਗਲਵਾੜਾ ਸ਼ਾਖਾ ਵਿਖੇ ਮਨਾਇਆ ਗਿਆ। ਹਰਮਨਜੀਤ ਸਿੰਘ ਬੇਟੇ ਅਤੇ ਪਰਿਵਾਰਕ ਮੈਂਬਰਾਂ ਨਾਲ ਸ਼ਾਖਾ ਵਿਖੇ ਪਹੁੰਚਣ’ ਤੇ ਚੀਮਾ ਨੂੰ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਸਤਪਾਲ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ. ਨੇ ਗੁਲਦਸਤੇ ਅਤੇ ਦੁਸ਼ਾਲਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਉਪਰੰਤ ਡਾ. ਉਪਾਸਨਾ ਅਤੇ ਰਾਣੀ ਬਾਲਾ ਦੀ ਅਗਵਾਈ ਵਿੱਚ ਨਰਸਿੰਗ ਸਟਾਫ਼ ਪ੍ਰੇਮ ਲਤਾ, ਅਮਨਪ੍ਰੀਤ ਕੌਰ, ਮਨਦੀਪ ਕੌਰ, ਬਲਜੀਤ ਕੌਰ, ਹਰਦੀਪ ਕੌਰ, ਪੂਜਾ, ਜਗਸੀਰ ਕੌਰ ਵਲੋਂ ਫੁਲਕਾਰੀ ਤਾਣ ਕੇ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਸੁੰਦਰ ਸਜਾਏ ਮੀਟਿੰਗ ਹਾਲ ਵਿਖੇ ਲਿਜਾਇਆ ਗਿਆ। ਇਸ ਮੌਕੇ ਤੇ ਪਿੰਗਲਵਾੜਾ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਸਿੱਧੂ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕੁਲਵੰਤ ਸਿੰਘ ਅਕੋਈ ਵੀ ਹਾਜ਼ਰ ਸਨ। ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ੁਕਰਾਨੇ ਦੀ ਅਰਦਾਸ ਦੀ ਸੇਵਾ ਬੀਬੀ ਕਰਮਜੀਤ ਕੌਰ ਨੇ ਨਿਭਾਈ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲੋਈ ਦੇ ਕੇ ਚੀਮਾ ਦਾ ਸਤਿਕਾਰ ਕੀਤਾ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਪਿੰਗਲਵਾੜਾ ਪਰਿਵਾਰ ਵਲੋਂ ਹਰਜੀਤ ਸਿੰਘ ਅਰੋੜਾ, ਪ੍ਰੀਤਇੰਦਰ ਕੌਰ ਟਰਸਟੀ, ਸਤਪਾਲ ਸ਼ਰਮਾ ਅਤੇ ਰਿਸ਼ਤੇਦਾਰਾਂ ਦੇ ਨਾਲ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ ਹਰਜੀਤ ਸਿੰਘ ਅਰੋੜਾ ਅਤੇ ਪ੍ਰੀਤਇੰਦਰ ਕੌਰ ਦੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਵੀ ਕੇਕ ਕੱਟਣ ਦੀ ਰਸਮ ਅਦਾ ਹੋਈ। ਸ੍ਰੀ ਗੁਰੂ ਅੰਗਦ ਦੇਵ ਜੀ ਲੰਗਰ ਸੇਵਾ ਸੁਸਾਇਟੀ ਕੈਂਸਰ ਹਸਪਤਾਲ ਸੰਗਰੂਰ ਵਲੋਂ ਜਸਵਿੰਦਰ ਸਿੰਘ ਚੱਢਾ, ਸੁਖਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ, ਰਾਜੇਸ਼ ਕੁਮਾਰ ਆਮਲਾ ਨੇ ਵੀ ਚੀਮਾ ਸਾਹਿਬ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਚੀਮਾ ਸਾਹਿਬ ਦੇ ਭਰਾਤਾ ਅਮਰਜੀਤ ਸਿੰਘ ਚੀਮਾ ਧਨੌਲਾ ਦੇ ਨਾਲ ਗਿਆਨੀ ਜਸਵਿੰਦਰ ਸਿੰਘ ਜੈਤੋਂ, ਅਪਰ ਅਪਾਰ ਸਿੰਘ ਵਿਰਕ ਭਵਾਨੀਗੜ੍ਹ, ਰਣਜੀਤ ਸਿੰਘ ਢਿੱਲੋਂ, ਅਪਰ ਅਪਾਰ ਸਿੰਘ ਸਰਾਓ ਸੰਗਰੂਰ, ਗੁਰਦਰਸ਼ਨ ਕੌਰ, ਜਸਵਿੰਦਰ ਕੌਰ, ਗੁਰਤਾਰ ਕੌਰ, ਪਰਮਜੀਤ ਕੌਰ, ਸਵਰਨਜੀਤ ਕੌਰ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਮਨਦੀਪ ਕੌਰ ਚੱਠੇ, ਰਿਤੂ ਸ਼ਰਮਾ, ਲਵੀ, ਗੁਰਸੇਵਕ ਸਿੰਘ, ਸਰਬਜੀਤ ਸਿੰਘ, ਨਿੱਕਾ ਸਿੰਘ, ਹਰਦੀਪ ਸਿੰਘ , ਮੱਖਣ ਸਿੰਘ ਆਦਿ ਦਾ ਇਸ ਮੌਕੇ ਤੇ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ’ਚ ਸਿਰਫ਼ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਹੋਵੇਗੀ ਇਜਾਜ਼ਤ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਸਰਪੰਚ ਨੇ ਕੀਤੀ ਚੀਮਾ ਨਾਲ ਮੁਲਾਕਾਤ
Ad Position 24