04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕੋਆਪਰੇਟਿਵ ਬੈਂਕ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਕੱਲ੍ਹ ਨੂੰ ਬੀਕੇਯੂ ਸਿੱਧੂਪੁਰ ਦੇਵੇਗੀ ਧਰਨਾ

ਲਹਿਰਾਗਾਗਾ, 4 ਨਵੰਬਰ (ਅਸ਼ੋਕ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੋਆਪਰੇਟਿਵ ਬੈਂਕ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ 6 ਨਵੰਬਰ ਨੂੰ ਕੋਆਪਰੇਟਿਵ ਬੈਂਕ ਲਹਿਰਾ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਲਹਿਰਾ ਦੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਨੇ ਦੱਸਿਆ ਕਿ ਜਿ਼ਲ੍ਹਾ ਸੰਗਰੂਰ ’ਚ ਸਿਰਫ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਲਹਿਰਾਗਾਗਾ, ਲਹਿਲ ਕਲਾਂ ਅਤੇ ਮੂਣਕ ਦੇ ਤਿੰਨ ਕੋਆਪਰੇਟਿਵ ਬੈਂਕਾਂ ਵਲੋਂ ਕੋਆਪਰੇਟਿਵ ਸੋਸਾਇਟੀਆਂ ਦੇ ਮੈਂਬਰ ਕਿਸਾਨਾਂ ਤੋਂ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਦੀਆਂ ਨਵੀਆਂ ਫਰਦਾਂ ਅਤੇ ਐੱਲ.

Ad Position 21
No active advertisement
ਰਾਮਫਲ ਸਿੰਘ ਜਲੂਰ। 05-11-2026
ਲਹਿਰਾਗਾਗਾ, 4 ਨਵੰਬਰ (ਅਸ਼ੋਕ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੋਆਪਰੇਟਿਵ ਬੈਂਕ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ 6 ਨਵੰਬਰ ਨੂੰ ਕੋਆਪਰੇਟਿਵ ਬੈਂਕ ਲਹਿਰਾ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਲਹਿਰਾ ਦੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਨੇ ਦੱਸਿਆ ਕਿ ਜਿ਼ਲ੍ਹਾ ਸੰਗਰੂਰ ’ਚ ਸਿਰਫ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਲਹਿਰਾਗਾਗਾ, ਲਹਿਲ ਕਲਾਂ ਅਤੇ ਮੂਣਕ ਦੇ ਤਿੰਨ ਕੋਆਪਰੇਟਿਵ ਬੈਂਕਾਂ ਵਲੋਂ ਕੋਆਪਰੇਟਿਵ ਸੋਸਾਇਟੀਆਂ ਦੇ ਮੈਂਬਰ ਕਿਸਾਨਾਂ ਤੋਂ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਦੀਆਂ ਨਵੀਆਂ ਫਰਦਾਂ ਅਤੇ ਐੱਲ.ਏ. ਰਿਪੋਰਟਾਂ ਮੰਗੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਕੋਆਪਰੇਟਿਵ ਬੈਂਕ ਅਧੀਨ ਚੱਲਦੀਆਂ 12 ਕੋਆਪਰੇਟਿਵ ਸੋਸਾਇਟੀਆਂ ’ਚ ਲਗਭਗ 6 ਹਜ਼ਾਰ ਤੋਂ ਵੱਧ ਮੈਂਬਰ ਹਨ। ਹਰੇਕ ਮੈਂਬਰ ਕਿਸਾਨ ਨੂੰ ਨਵੀਂ ਫਰਦ ਲੈਣ ਅਤੇ ਐੱਲ.ਏ. ਰਿਪੋਰਟ ਬਣਵਾਉਣ ਲਈ 1000 ਰੁਪਏ ਦੇ ਕਰੀਬ ਖਰਚ ਕਰਨਾ ਪਿਆ ਹੈ। ਇਸ ਤਰ੍ਹਾਂ ਇਕੱਲੇ ਲਹਿਰਾਗਾਗਾ ਕੋਆਪਰੇਟਿਵ ਬੈਂਕ ਅਧੀਨ ਆਉਂਦੇ ਕਿਸਾਨਾਂ ਦਾ ਹੀ ਲੱਖਾਂ ਰੁਪਏ ਤੋਂ ਵੱਧ ਖਰਚ ਹੋ ਚੁੱਕਾ ਹੈ। ਰਾਮਫਲ ਸਿੰਘ ਜਲੂਰ ਨੇ ਦੱਸਿਆ ਕਿ ਜਦੋਂ ਬੈਂਕ ਮੈਨੇਜਰ ਵਲੋਂ ਸੋਸਾਇਟੀਆਂ ਰਾਹੀਂ ਕਿਸਾਨਾਂ ਤੋਂ ਇਹ ਦਸਤਾਵੇਜ਼ ਮੰਗੇ ਗਏ ਸਨ ਤਾਂ ਦੱਸਿਆ ਗਿਆ ਸੀ ਕਿ ਜਿਨ੍ਹਾਂ ਮੈਂਬਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਾਂ ਜਿਨ੍ਹਾਂ ਦੀ ਜ਼ਮੀਨ ਦੀ ਮਾਲਕੀ ਵਿੱਚ ਵਾਧਾ ਜਾਂ ਘਾਟਾ ਹੋਇਆ ਹੈ, ਉਨ੍ਹਾਂ ਦੇ ਰਿਕਾਰਡ ਵਿੱਚ ਦਰੁਸਤੀ ਕਰਨ ਲਈ ਉੱਚ ਅਧਿਕਾਰੀਆਂ ਵਲੋਂ ਨਿਰਦੇਸ਼ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਬੈਂਕ ਵਲੋਂ ਜਮ੍ਹਾਂ ਕਰਵਾਈਆਂ ਗਈਆਂ ਫਰਦਾਂ ਦੇ ਆਧਾਰ ’ਤੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ ਘਟੀ ਹੈ, ਉਨ੍ਹਾਂ ਦੇ ਖਾਤਿਆਂ ਵਿੱਚ ਮਾਲਕੀ ਘਟਾ ਦਿੱਤੀ ਗਈ ਹੈ, ਪਰ ਜਿਨ੍ਹਾਂ ਕਿਸਾਨਾਂ ਦੀ ਮਾਲਕੀ ਵਧੀ ਹੈ, ਉਨ੍ਹਾਂ ਦੇ ਖਾਤਿਆਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਇਸ ਸਬੰਧੀ ਕਿਸਾਨਾਂ ਨੂੰ ਸਪੱਸ਼ਟ ਜਵਾਬ ਦੇਣ ਦੀ ਬਜਾਏ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਮੈਨੇਜਰ ਦੇ ਇਸ ਕਥਿਤ ਪੱਖਪਾਤ ਅਤੇ ਧੱਕੇਸ਼ਾਹੀ ਖ਼ਿਲਾਫ਼ 6 ਨਵੰਬਰ ਨੂੰ ਕੋਆਪਰੇਟਿਵ ਬੈਂਕ ਲਹਿਰਾ ਅੱਗੇ ਧਰਨਾ ਦਿੱਤਾ ਜਾਵੇਗਾ। ਜੇਕਰ ਇਸ ਦੇ ਬਾਵਜੂਦ ਕਿਸਾਨਾਂ ਦੀ ਮੰਗ ਨਾ ਮੰਨੀ ਗਈ ਤਾਂ ਜਥੇਬੰਦੀ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ ਲਦਾਲ, ਬਿੰਦਰ ਸਿੰਘ ਲਹਿਲ ਕਲਾਂ, ਮਨਜੀਤ ਸਿੰਘ ਖਾਈ, ਬਲਕਾਰ ਸਿੰਘ ਲਹਿਲ ਖੁਰਦ, ਕ੍ਰਿਸ਼ਨ ਨੰਗਲਾ, ਗੁਰਦੀਪ ਸਿੰਘ ਜਲੂਰ, ਜਗਤਾਰ ਸਿੰਘ ਜਲੂਰ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ 7 ਅਤੇ 8 ਨੂੰ ਲੱਗੇਗੀ ਵਿਸ਼ੇਸ਼ ਪਹਿਲ ਮੰਡੀ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24