04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੰਤ ਸੁਰਜੀਤ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਹੋਇਆ

ਮਸਤੂਆਣਾ ਸਾਹਿਬ, 4 ਨਵੰਬਰ (ਦਮਦਮੀ) -ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੇਵਕ ਸੰਤ ਸੁਰਜੀਤ ਸਿੰਘ (ਲਾਈਫ ਮੈਂਬਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ) ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਪ੍ਰਧਾਨ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਵੱਖ-ਵੱਖ ਰਾਗੀ ਜਥਿਆਂ ਵਲੋਂ ਕਥਾ ਕੀਰਤਨ ਕਰਕੇ ਬਾਬਾ ਸੁਰਜੀਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

Ad Position 21
No active advertisement
ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ ਬਾਬਾ ਸੁਖਵਿੰਦਰ ਸਿੰਘ ਸੋਨੀ ਨੂੰ ਮੁੱਖ ਸੇਵਾਦਾਰ ਵਜੋਂ ਦਸਤਾਰ ਭੇਟ ਕਰਦੇ ਹੋਏ ਸਾਧੂ ਸੰਤ ਮਹਾਤਮਾ। ਤਸਵੀਰ ਦਮਦਮੀ 05-11-2026
ਮਸਤੂਆਣਾ ਸਾਹਿਬ, 4 ਨਵੰਬਰ (ਦਮਦਮੀ) -ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੇਵਕ ਸੰਤ ਸੁਰਜੀਤ ਸਿੰਘ (ਲਾਈਫ ਮੈਂਬਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ) ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਪ੍ਰਧਾਨ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਵੱਖ-ਵੱਖ ਰਾਗੀ ਜਥਿਆਂ ਵਲੋਂ ਕਥਾ ਕੀਰਤਨ ਕਰਕੇ ਬਾਬਾ ਸੁਰਜੀਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਸੋਨੀ ਨਾਲ ਜਿੱਥੇ ਗਹਿਰਾ ਦੁੱਖ ਸਾਂਝਾ ਕੀਤਾ ਗਿਆ, ਉਥੇ ਇਲਾਕੇ ਅਤੇ ਦੂਰ ਦੁਰਾਡੇ ਦੇ ਸਾਧੂ ਸੰਤ ਮਹਾਤਮਾ ਵਲੋਂ ਬਾਬਾ ਸੁਖਵਿੰਦਰ ਸਿੰਘ ਸੋਨੀ ਨੂੰ ਮੁੱਖ ਸੇਵਾਦਾਰ ਵਜੋਂ ਦਸਤਾਰਾਂ ਭੇਟ ਕੀਤੀਆਂ ਗਈਆਂ। ਮੁੱਖ ਸੇਵਾਦਾਰ ਵਜੋਂ ਦਸਤਾਰ ਲੈਣ ਉਪਰੰਤ ਬਾਬਾ ਸੁਖਵਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਇਸ ਮੌਕੇ ਮਹੰਤ ਬਾਬਾ ਸੁਰਜੀਤ ਸਿੰਘ ਸਰਪ੍ਰਸਤ ਬਹਿੰਗਮ ਸੰਪ੍ਰਦਾਇ ਮਸਤੂਆਣਾ ਸਾਹਿਬ, ਸੰਤ ਹਰਨਾਮ ਸਿੰਘ ਮਹਿਲਪੁਰ ਬੁੰਗੇ ਵਾਲੇ, ਸੰਤ ਮੋਹਣ ਸਿੰਘ ਮੁਕੰਦਪੁਰ ਵਾਲੇ, ਗਿਆਨੀ ਭਗਵਾਨ ਸਿੰਘ ਭਿੰਡਰਾਂ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਦਮਦਮੀ ਟਕਸਾਲ ਜਥਾ ਮਹਿਤਾ, ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਬਾਬਾ ਕੁਲਵੰਤ ਸਿੰਘ ਲੌਂਗੋਵਾਲ, ਬਾਬਾ ਬਲਜਿੰਦਰ ਸਿੰਘ ਫੌਜੀ, ਬਾਬਾ ਅਮਰੀਕ ਸਿੰਘ ਸ਼ਾਦੀਹਰੀ ਵਾਲੇ, ਬਾਬਾ ਹਰਦੀਪ ਸਿੰਘ ਤਿੱਤਰਸਰ ਵਾਲੇ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲੇ, ਬਾਬਾ ਨਿਰਮਲ ਸਿੰਘ ਚੀਮਾ ਸਾਹਿਬ, ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ , ਬਾਬਾ ਜਗਰੂਪ ਸਿੰਘ ਕੱਟੂ ਵਾਲੇ, ਬਾਬਾ ਗੋਰਾ ਸਿੰਘ ਬੁਗਰੇ ਵਾਲੇ, ਵੈਦ ਕੁਲਵਿੰਦਰ ਸਿੰਘ ਧੁਰੀ, ਬਾਬਾ ਗੁਰਜੰਟ ਸਿੰਘ ਤਪਾ ਦਰਾਜ ਵਾਲੇ, ਬਾਬਾ ਜਗਸੀਰ ਸਿੰਘ ਚੀਮਾ, ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲੇ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਮਨਪ੍ਰੀਤ ਸਿੰਘ ਕੁੱਪ ਵਾਲੇ, ਬਾਬਾ ਸਤਪਾਲ ਸਿੰਘ ਭੂਰੇ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿ ਬ, ਬਾਬਾ ਅਵਤਾਰ ਸਿੰਘ ਮਹੋਲੀ, ਬਾਬਾ ਇਕਬਾਲ ਸਿੰਘ ਬਰੇਟੇ ਵਾਲੇ, ਬਾਬਾ ਵਾਹਿਗੁਰੂ ਸਿੰਘ ਰਾਜਪੁਰੇ ਵਾਲੇ, ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲੇ, ਬਾਬਾ ਸੁਨੀਲ ਮੁਨੀ ਭੈਣੀ ਬਾਘਾ ਵਾਲੇ, ਬਾਬਾ ਦਵਿੰਦਰ ਸਿੰਘ ਮਿਰਜੇ ਵਾਲੇ, ਬਾਬਾ ਨਾਮਦੇਵ ਸਿੰਘ ਘੱਗੇ ਵਾਲੇ, ਬਾਬਾ ਗੁਰਪਾਲ ਸਿੰਘ 18 ਐਫ ਵਾਲੇ, ਬਾਬਾ ਉਮਰਾਉ ਸਿੰਘ ਲੰਬਿਆਂ ਸਾਹਿਬ, ਬਾਬਾ ਜੀਤ ਸਿੰਘ ਮੱਲੋਂ ਸ਼ਹੀਦ, ਬਾਬਾ ਸੁਰਿੰਦਰ ਸਿੰਘ ਭਗਤ ਧੰਨੇ ਵਾਲੇ, ਬਾਬਾ ਪਰਮੇਸ਼ਵਰ ਸਿੰਘ ਭੋਗਪੁਰ (ਜਲੰਧਰ), ਬਾਬਾ ਜਗਜੀਤ ਸਿੰਘ ਖਾਰੇ ਵਾਲੇ, ਬਾਬਾ ਭਰਭੂਰ ਸਿੰਘ ਘਨੌਰ ਵਾਲੇ, ਬਾਬਾ ਦਾਰਾ ਸਿੰਘ ਧੁਲੀਆ ਮਹਾਰਾਸ਼ਟਰ, ਬਾਬਾ ਰਾਮ ਸਿੰਘ ਹੰਡਿਆਇਆ, ਬਾਬਾ ਜਰਨੈਲ ਸਿੰਘ ਹਰੀਗੜ੍ਹ, ਬਾਬਾ ਗੁਰਮੀਤ ਸਿੰਘ ਟਿੱਬੀਸਰ ਕੱਟੂ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਚਮਕੌਰ ਸਿੰਘ ਪੰਜਗਰਾਈਆ ਵਾਲੇ, ਬਾਬਾ ਕੁਲਵਿੰਦਰ ਸਿੰਘ ਪੈਂਦ ਵਾਲੇ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਨਰਿੰਦਰ ਸਿੰਘ ਅਲਹੋਰਾਂ ਵਾਲੇ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਬਾਬਾ ਸਵਰਨ ਸਿੰਘ ਸ਼ੇਰਪੁਰ ਵਾਲੇ, ਬਾਬਾ ਗੁਰਪ੍ਰੀਤ ਸਿੰਘ ਈਸੀ ਵਾਲੇ, ਜਥੇਦਾਰ ਸੁਖਪਾਲ ਸਿੰਘ ਦਰੋਗੇਵਾਲ, ਮਹੰਤ ਸੂਰਜ ਮੁਨੀ ਛਾਜਲੀ ਵਾਲੇ, ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ, ਬਾਬਾ ਗੁਰਮੀਤ ਸਿੰਘ ਪੇਧਨੀ ਵਾਲੇ, ਬਾਬਾ ਸੁਖਪਾਲ ਸਿੰਘ ਭੈਰੋਮਾਜਰਾ ਵਾਲੇ, ਬਾਬਾ ਹਰਦੀਪ ਸਿੰਘ ਫਤਿਹਗੜ੍ਹ ਵਾਲੇ, ਬਾਬਾ ਦਰਸ਼ਨ ਸਿੰਘ ਟੋਹੜੇ ਵਾਲੇ, ਬਾਬਾ ਬੂਟੀ ਦਾਸ ਭੂਦਨ ਵਾਲੇ, ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ ਵਾਲੇ, ਬਾਬਾ ਜਗਜੀਤ ਸਿੰਘ ਕਲੇਰਾ ਵਾਲੇ, ਬਾਬਾ ਹਰਦੇਵ ਸਿੰਘ ਖਾਰੇ ਬਰਨਾਲੇ ਵਾਲੇ, ਸੁਆਮੀ ਰਜੇਸ਼ਵਰਾ ਨੰਦ ਅੰਬਾਲੇ ਵਾਲੇ, ਬਾਬਾ ਪਰਮਿੰਦਰ ਸਿੰਘ ਭਾਈ ਰੂਪਾ, ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਨਾਂ ਨੂੰ (ਬਾਬਾ ਸੁਖਵਿੰਦਰ ਸਿੰਘ ਸੋਨੀ ਨੂੰ) ਦ ਸਤਾਰਾਂ ਭੇਟ ਕੀਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੱਜਣ ਮਾਜਰਾ ਦਰਬਾਰ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਦੀਵਾਲੀ ਮੌਕੇ 7 ਅਤੇ 8 ਨੂੰ ਲੱਗੇਗੀ ਵਿਸ਼ੇਸ਼ ਪਹਿਲ ਮੰਡੀ
Ad Position 24