04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ, 4 ਨਵੰਬਰ (ਵਿਨੋਦ, ਸ. ਖੰਨਾ)-ਉੱਘੇ ਕਾਰੋਬਾਰੀ ਰਾਮ ਸਿੰਘ ਆੜ੍ਹਤੀ (ਕਿਸਾਨ ਟਰੇਡਿੰਗ) ਸ਼ੇਰੋਂ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਹੈਰੀ (25 ਸਾਲ) ਅਕਾਲ ਚਲਾਣਾ ਕਰ ਗਏ ਹਨ।

Ad Position 21
No active advertisement
ਹਰਕੀਰਤ ਸਿੰਘ ਹੈਰੀ 05-11-2026
ਲੌਂਗੋਵਾਲ, 4 ਨਵੰਬਰ (ਵਿਨੋਦ, ਸ. ਖੰਨਾ)-ਉੱਘੇ ਕਾਰੋਬਾਰੀ ਰਾਮ ਸਿੰਘ ਆੜ੍ਹਤੀ (ਕਿਸਾਨ ਟਰੇਡਿੰਗ) ਸ਼ੇਰੋਂ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਹੈਰੀ (25 ਸਾਲ) ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਸਮੁੱਚੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਹ ਪਿਛਲੇ ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਦੀਪਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਰਾਜਾ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ, ਸੀਨੀਅਰ ਆਗੂ ਰਜਿੰਦਰ ਸਿੰਘ ਰਾਜਾ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਸਤਿਨਾਮ ਸਿੰਘ ਰੱਤੋ ਕੇ ਅਕਾਲੀ ਦਲ ਅੰਮ੍ਰਿਤਸਰ, ਅਵਤਾਰ ਸਿੰਘ ਸ਼ੇਰੋਂ ਅਕਾਲੀ ਦਲ ਵਾਰਿਸ ਪੰਜਾਬ, ਸਾ. ਚੇਅਰਮੈਨ ਜੀਤ ਸਿੰਘ ਸਿੱਧੂ, ਨਗਰ ਕੌਂਸਲ ਦੇ ਪ੍ਰਧਾਨ ਰਛਪਾਲ ਕੌਰ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਡਾ. ਰੂਪ ਸਿੰਘ ਸ਼ੇਰੋਂ, ਸਾ. ਸਰਪੰਚ ਬਿੰਦਰਪਾਲ ਸ਼ਰਮਾ, ਸਾ. ਸਰਪੰਚ ਕੇਵਲ ਸਿੰਘ ਸ਼ੇਰੋਂ, ਰਣ ਸਿੰਘ, ਕੁਲਵਿੰਦਰ ਸਿੰਘ, ਚਮਕੌਰ ਸਿੰਘ, ਜਥੇ. ਹਰੀ ਸਿੰਘ ਸ਼ਾਹਪੁਰ, ਸੁਖਦੇਵ ਸਿੰਘ ਅਮਰੂਕੋਟੜਾ, ਪ੍ਰਿਥੀ ਚੰਦ ਕਾਨੂੰਗੋ, ਹੰਸ ਰਾਜ ਸਿੰਘ ਪਟਵਾਰੀ, ਕੁਲਦੀਪ ਸਿੰਘ ਸਿੱਖ, ਸਰਪੰਚ ਸਤਿਗੁਰ ਸਿੰਘ, ਕਰਮਜੀਤ ਸਿੰਘ, ਭਾਰਤੀ ਕਿਸਾਨ ਏਕਤਾ ਉਗਰਾਹਾਂ, ਸਿੱਧੂਪੁਰ, ਕਿਰਤੀ ਕਿਸਾਨ ਯੂਨੀਅਨ, ਆੜ੍ਹਤੀ ਐਸੋਸੀਏਸ਼ਨ, ਸ਼ੈਲਰ ਐਸੋਸ਼ੀਏਸ਼ਨ, ਪੰਚਾਇਤ ਅਤੇ ਗੁਰਦੁਆਰਾ ਕਮੇਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕੋਆਪਰੇਟਿਵ ਬੈਂਕ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਕੱਲ੍ਹ ਨੂੰ ਬੀਕੇਯੂ ਸਿੱਧੂਪੁਰ ਦੇਵੇਗੀ ਧਰਨਾ ਅਗਲੀ ਖ਼ਬਰ ਅਕਾਲੀ ਦਲ ਦੇ ਹਲਕਾ ਆਬਜ਼ਰਬਰ ਢਿੱਲੋਂ ਦੀ ਅਗਵਾਈ ਹੇਠ ਮੀਟਿੰਗ
Ad Position 24