ਦੀਵਾਲੀ ਮੌਕੇ 7 ਅਤੇ 8 ਨੂੰ ਲੱਗੇਗੀ ਵਿਸ਼ੇਸ਼ ਪਹਿਲ ਮੰਡੀ
ਸੰਗਰੂਰ, 4 ਨਵੰਬਰ (ਧੀਰਜ ਪਸ਼ੌਰੀਆ)-ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ 7 ਅਤੇ 8 ਨਵੰਬਰ 2026 ਨੂੰ ਵਿਸ਼ੇਸ਼ ਪਹਿਲ ਦੀਵਾਲੀ ਮੰਡੀ ਲਗਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.
ਸੰਗਰੂਰ, 4 ਨਵੰਬਰ (ਧੀਰਜ ਪਸ਼ੌਰੀਆ)-ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ 7 ਅਤੇ 8 ਨਵੰਬਰ 2026 ਨੂੰ ਵਿਸ਼ੇਸ਼ ਪਹਿਲ ਦੀਵਾਲੀ ਮੰਡੀ ਲਗਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਏ. ਐੱਸ. ਮਾਨ ਅਤੇ ਵਿਕਾਸ ਸਿੰਗਲਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸੰਗਰੂਰ ਨੇ ਦੱਸਿਆ ਕਿ ਇਹ ਮੰਡੀ ਸਿਟੀ ਪਾਰਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਲੱਗੇਗੀ। ਮੰਡੀ ਵਿੱਚ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਅਤੇ ਜੈਵਿਕ ਕਿਸਾਨਾਂ ਵਲੋਂ ਤਿਆਰ ਕੀਤੀਆਂ ਸ਼ੁੱਧ ਮਿਠਾਈਆਂ, ਆਕਰਸ਼ਕ ਗਿਫ਼ਟ ਪੈਕ, ਦੇਸੀ ਉਤਪਾਦ ਅਤੇ ਰਵਾਇਤੀ ਵਸਤਾਂ ਉਪਲਬਧ ਹੋਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਮੰਡੀ ਵਿੱਚ ਪਹੁੰਚ ਕੇ ਮਹਿਲਾ ਉੱਦਮੀਆਂ ਦੇ ਉਤਪਾਦਾਂ ਦੀ ਖ਼ਰੀਦ ਕਰਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਸਹਿਯੋਗ ਦੇਣ। ਇਸ ਮੌਕੇ ਉਨ੍ਹਾਂ ਨਾਲ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫ਼ਸਰ, ਜਗਦੇਵ ਸਿੰਘ ਸਤੋਜ, ਜਸਪ੍ਰੀਤ ਕੌਰ ਨੰਦਗੜ੍ਹ, ਚਾਚਾ ਭਤੀਜਾ ਗੁੜ ਬੱਬਨਪੁਰ, ਦਰਸ਼ਨ ਸਿੰਘ ਪੇਧਨੀ ਕਲਾਂ, ਗੁਰਦੀਪ ਦਿਓਲ, ਸੰਦੀਪ ਕੌਰ ਬਾਲੀਆਂ, ਹਰਪ੍ਰੀਤ ਕੌਰ ਮਾਨ ਮਾਨਾਂ ਵਾਲੇ, ਸੁਖਚੈਨ ਧਲੇਵਾਂ, ਕਮਰਜੀਤ ਸਿੰਘ ਬੱਬਨਪੁਰ ਅਤੇ ਅਮਨ ਬੜਿੰਗ ਮੌਜੂਦ ਸਨ।