04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਮਰੀਕੀ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਦਬਦਬਾ, ਪੰਜ ਕਾਂਗਰਸ ’ਚ ਪੁੱਜੇ

ਵਾਸ਼ਿੰਗਟਨ, 4 ਨਵੰਬਰ (ਏਜੰਸੀ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਚਾਰ ਭਾਰਤੀ ਮੂਲ ਦੇ ਸੰਸਦ ਮੈਂਬਰ ਐਮੀ ਬੇਰਾ, ਰੋ ਖੰਨਾ, ਸੁਹਾਸ ਸੁਬਰਾਮਣੀਅਮ ਤੇ ਪ੍ਰਮਿਲਾ ਜੈਪਾਲ ਮੁੜ ਚੁਣੇ ਗਏ ਹਨ ਜਦਕਿ ਪੀਆ ਡਾਂਡੀਆ ਨੇ ਪਹਿਲੀ ਵਾਰ ਕਾਂਗਰਸ ’ਚ ਥਾਂ ਬਣਾਈ ਹੈ। ਐਮੀ ਬੇਰਾ ਨੇ ਅੱਠਵੀਂ, ਰੋ ਖੰਨਾ ਨੇ ਛੇਵੀਂ, ਸੁਹਾਸ ....

Ad Position 21
No active advertisement
ਅਜੀਤ ਡੈਸਕ 05-11-2026

ਵਾਸ਼ਿੰਗਟਨ, 4 ਨਵੰਬਰ (ਏਜੰਸੀ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਚਾਰ ਭਾਰਤੀ ਮੂਲ ਦੇ ਸੰਸਦ ਮੈਂਬਰ ਐਮੀ ਬੇਰਾ, ਰੋ ਖੰਨਾ, ਸੁਹਾਸ ਸੁਬਰਾਮਣੀਅਮ ਤੇ ਪ੍ਰਮਿਲਾ ਜੈਪਾਲ ਮੁੜ ਚੁਣੇ ਗਏ ਹਨ ਜਦਕਿ ਪੀਆ ਡਾਂਡੀਆ ਨੇ ਪਹਿਲੀ ਵਾਰ ਕਾਂਗਰਸ ’ਚ ਥਾਂ ਬਣਾਈ ਹੈ। ਐਮੀ ਬੇਰਾ ਨੇ ਅੱਠਵੀਂ, ਰੋ ਖੰਨਾ ਨੇ ਛੇਵੀਂ, ਸੁਹਾਸ ਸੁਬਰਾਮਣੀਅਮ ਨੇ ਦੂਜੀ ਤੇ ਪ੍ਰਮਿਲਾ ਜੈਪਾਲ ਨੇ ਛੇਵੀਂ ਵਾਰ ਜਿੱਤ ਦਰਜ ਕੀਤੀ।

ਫਲੋਰੀਡਾ ਤੋਂ ਪੀਆ ਡਾਂਡੀਆ ਨੇ ਰਿਪਬਲਿਕਨ ਉਮੀਦਵਾਰ ਨੂੰ ਹਰਾ ਕੇ ਪਹਿਲੀ ਵਾਰ ਪ੍ਰਤੀਨਿਧੀ ਸਭਾ ’ਚ ਦਾਖ਼ਲਾ ਲਿਆ। ਮੈਰੀਲੈਂਡ ਦੀ ਉਪ ਰਾਜਪਾਲ ਅਰੁਣਾ ਮਿਲਰ ਵੀ ਮੁੜ ਚੁਣੀ ਗਈ ਹੈ। ਦੂਜੇ ਪਾਸੇ, ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਓਹਾਇਓ ’ਚ ਗਵਰਨਰ ਦੀ ਚੋਣ ਹਾਰ ਗਏ। ਉੱਤਰੀ ਕੈਰੋਲੀਨਾ ਤੋਂ ਮਹੇਸ਼ ਗਨੋਰਕਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।ਇਨ੍ਹਾਂ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਤੇ ਸੈਨੇਟ ਦੋਵਾਂ ’ਚ ਬਹੁਮਤ ਹਾਸਲ ਕਰਕੇ ਰਿਪਬਲਿਕਨਾਂ ਤੋਂ ਕਾਂਗਰਸ ਦਾ ਕੰਟਰੋਲ ਖੋਹ ਲਿਆ ਹੈ। ਨਵੀਂ ਕਾਂਗਰਸ 3 ਜਨਵਰੀ, 2027 ਨੂੰ ਕਾਰਜਭਾਰ ਸੰਭਾਲੇਗੀ। ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 50 ਲੱਖ ਤੋਂ ਵੱਧ ਹੈ।

Ad Position 22
No active advertisement
ਪਿਛਲੀ ਖ਼ਬਰ ਖੜਗੇ ਵਲੋਂ ਪ੍ਰਧਾਨ ਮੰਤਰੀ ਨੂੰ ‘ਵੋਟ ਚੋਰੀ’ ਦੇ ਦੋਸ਼ਾਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਅਗਲੀ ਖ਼ਬਰ ਅਗਨੀਵੀਰਾਂ ਲਈ ਵੱਡੀ ਖ਼ਬਰ: ਹੁਣ 6 ਸਾਲ ਤੱਕ ਕਰ ਸਕਣਗੇ ਫ਼ੌਜ ਵਿੱਚ ਸੇਵਾ
Ad Position 24