04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਤੀਜੇ ਸਵੀਕਾਰ ਕਰਨ ਲਈ ਤਿਆਰ ਹਾਂ-ਟਰੰਪ

ਸਾਨ ਫਰਾਂਸਿਸਕੋ/ਨਿਊਯਾਰਕ, 4 ਨਵੰਬਰ ( ਐੱਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਨੂੰ ਲੱਗੇ ਵੱਡੇ ਝਟਕਿਆਂ ਤੋਂ ਬਾਅਦ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਦੀ ਤਿਆਰੀ ਪ੍ਰਗਟਾਈ ਹੈ। ਟਰੰਪ ਨੇ ਮੰਗਲਵਾਰ ਰਾਤ ‘ਦਿ ਨਿਊਯਾਰਕ ਟਾਈਮਜ਼’ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ, ‘‘ਮੈਂ ਇਨ੍ਹਾਂ ...

Ad Position 21
No active advertisement
ਅਜੀਤ ਡੈਸਕ 04-11-2026

ਸਾਨ ਫਰਾਂਸਿਸਕੋ/ਨਿਊਯਾਰਕ, 4 ਨਵੰਬਰ ( ਐੱਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਨੂੰ ਲੱਗੇ ਵੱਡੇ ਝਟਕਿਆਂ ਤੋਂ ਬਾਅਦ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਦੀ ਤਿਆਰੀ ਪ੍ਰਗਟਾਈ ਹੈ। ਟਰੰਪ ਨੇ ਮੰਗਲਵਾਰ ਰਾਤ ‘ਦਿ ਨਿਊਯਾਰਕ ਟਾਈਮਜ਼’ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ, ‘‘ਮੈਂ ਇਨ੍ਹਾਂ ਨਤੀਜਿਆਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਹਾਂ।’’ ਉਨ੍ਹਾਂ ਡੈਮੋਕ੍ਰੇਟਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ।ਟਰੰਪ ਨੇ ਕਿਹਾ ਕਿ, ‘‘ਅਸੀਂ ਡੈਮੋਕ੍ਰੇਟਾਂ ਨਾਲ ਮਿਲ ਕੇ ਕੰਮ ਕਰਾਂਗੇ ਤੇ ਉਮੀਦ ਹੈ ਕਿ ਕੋਈ ਸਾਂਝਾ ਰਾਹ ਕੱਢ ਲਵਾਂਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਅਗਲੇ ਦੋ ਸਾਲ ਉਹ ਆਪਣੇ ਵੀਟੋ ਅਧਿਕਾਰ ਦੀ ਵਰਤੋਂ ਕਰਦਿਆਂ ਸਰਕਾਰ ਚਲਾਉਣਗੇ। ਰਿਪਬਲਿਕਨ ਪਾਰਟੀ ਦੀ ਹਾਰ ਬਾਰੇ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਖ਼ੁਦ ਚੋਣ ਮੈਦਾਨ ’ਚ ਨਾ ਹੋਣਾ ਇਸ ਦਾ ਮੁੱਖ ਕਾਰਨ ਸੀ। ਉਨ੍ਹਾਂ ਦੱਖਣੀ ਕੈਰੋਲੀਨਾ ਦੇ ਸੈਨੇਟਰ ਡਾਰਲਿਨ ਗ੍ਰਾਹਮ ਤੇ ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਸਮੇਤ ਉਮੀਦਵਾਰਾਂ ਦੀ ਹਮਾਇਤ ਕਰਨ ’ਤੇ ਕੋਈ ਪਛਤਾਵਾ ਨਾ ਹੋਣ ਦੀ ਗੱਲ ਕਹੀ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਿਖਿਆ ਕਿ ਜੇਕਰ ਉਹ ਖ਼ੁਦ ਚੋਣ ਮੈਦਾਨ ’ਚ ਹੁੰਦੇ ਤਾਂ ਰਿਪਬਲਿਕਨ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਦੀ। ਉਨ੍ਹਾਂ ਕਿਹਾ, ਕਿ ‘‘ਮੈਂ ਚੋਣ ਮੈਦਾਨ ’ਚ ਨਹੀਂ ਸੀ ਤੇ ਜੇਕਰ ਹੁੰਦਾ ਤਾਂ ਅਸੀਂ ਹੂੰਝਾ ਫੇਰ ਜਿੱਤ ਹਾਸਲ ਕਰਦੇ।’’

Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ ਅਗਲੀ ਖ਼ਬਰ ਮੱਧਕਾਲੀ ਚੋਣਾਂ ’ਚ ਟਰੰਪ ਦੀ ਕਰਾਰੀ ਹਾਰ, ਡੈਮੋਕ੍ਰੇਟਸ ਦਾ ਸੈਨੇਟ ’ਤੇ ਕਬਜ਼ਾ
Ad Position 24