04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

ਆਕਲੈਂਡ, 4 ਨਵੰਬਰ (ਏਜੰਸੀ)-ਭਾਰਤ ਨੇ ਪਹਿਲੇ ਇਕ ਦਿਨਾ ’ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ 5 ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੋ ਗਈ ਹੈ। ਆਕਲੈਂਡ ਦੇ ਈਡਨ ਪਾਰਕ ’ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੀ ਫ਼ੈਸਲਾ ਲਿਆ। ਅਰਸ਼ਦੀਪ ਸਿੰਘ ਦੀਆਂ 4 ਵਿਕਟਾਂ ਬਦੌਲਤ ਨਿਊਜ਼ੀਲੈਂਡ ਦੀ ਟੀਮ 40.2 ਓਵਰਾਂ ’ਚ 185 ਦੌੜਾਂ ’ਤੇ ਆਲ-ਆਊਟ ਹੋ ਗਈ। ਗੁਰਨੂਰ ਬਰਾੜ ਨੇ ਤਿੰਨ, ਜਦੋਂ ਕਿ ਅੰਸ਼ੂਲ...

Ad Position 21
No active advertisement
ਅਜੀਤ ਡੈਸਕ 05-11-2026

ਅਰਸ਼ਦੀਪ ਨੇ 4 ਵਿਕਟਾਂ ਕੀਤੀਆਂ ਹਾਸਿਲ
ਆਕਲੈਂਡ, 4 ਨਵੰਬਰ (ਏਜੰਸੀ)-ਭਾਰਤ ਨੇ ਪਹਿਲੇ ਇਕ ਦਿਨਾ ’ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ 5 ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੋ ਗਈ ਹੈ। ਆਕਲੈਂਡ ਦੇ ਈਡਨ ਪਾਰਕ ’ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੀ ਫ਼ੈਸਲਾ ਲਿਆ। ਅਰਸ਼ਦੀਪ ਸਿੰਘ ਦੀਆਂ 4 ਵਿਕਟਾਂ ਬਦੌਲਤ ਨਿਊਜ਼ੀਲੈਂਡ ਦੀ ਟੀਮ 40.2 ਓਵਰਾਂ ’ਚ 185 ਦੌੜਾਂ ’ਤੇ ਆਲ-ਆਊਟ ਹੋ ਗਈ। ਗੁਰਨੂਰ ਬਰਾੜ ਨੇ ਤਿੰਨ, ਜਦੋਂ ਕਿ ਅੰਸ਼ੂਲ ਕੰਬੋਜ ਨੇ 2 ਵਿਕਟਾਂ ਹਾਸਿਲ ਕੀਤੀਆਂ।

ਬਾਰਿਸ਼ ਦੇ ਕਾਰਨ ਭਾਰਤ ਨੂੰ 32 ਓਵਰਾਂ ’ਚ 143 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ। ਟੀਮ ਨੇ 22.4 ਓਵਰਾਂ ’ਚ 5 ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਿਲ ਕਰ ਲਿਆ। ਵਿਰਾਟ ਕੋਹਲੀ ਨੇ 51 ਗੇਂਦਾਂ ’ਤੇ 74 ਦੌੜਾਂ ਦੀ ਪਾਰੀ ਖੇਡੀ, ਉਸ ਨੇ 13 ਚੌਕੇ ਤੇ ਇਕ ਛੱਕਾ ਲਗਾਇਆ। ਕਪਤਾਨ ਸ਼ੁਭਮਨ ਗਿਲ ਨੇ 56 ਗੇਂਦਾਂ ’ਤੇ 37 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਜੈਕੋਬ ਡੱਫੀ ਨੇ 3 ਵਿਕਟਾਂ, ਜਦੋਂ ਕਿ ਨਾਥਨ ਸਮਿਥ ਤੇ ਜੈਮਿਸਨ ਨੇ 1-1 ਵਿਕਟ ਹਾਸਿਲ ਕੀਤੀ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਲੋਂ ਬੱਲੇਬਾਜ਼ੀ ਕਰਦਿਆਂ ਟਿਮ ਸੀਫਰਟ ਨੇ 43 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਬਲੇਅਰ ਟਿਕਨਰ ਨੇ 34 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਗਲੈਨ ਫਿਲਪਸ 30 ਦੌੜਾਂ ਅਤੇ ਡੇਰੀਅਲ ਮਿਸ਼ੇਲ 28 ਦੌੜਾਂ ਬਣਾ ਕੇ ਆਊਟ ਹੋ ਗਏ।   

ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ
ਵਿਰਾਟ ਕੋਹਲੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਇਕ ਦਿਨਾ ਕ੍ਰਿਕਟ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਧ 8741 ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦੀਆਂ 8720 ਦੌੜਾਂ ਨੂੰ ਪਿੱਛੇ ਛੱਡ ਦਿੱਤਾ ਹੈ। 
ਪੋਂਟਿੰਗ ਦੇ ਰਿਕਾਰਡ ਦੀ ਬਰਾਬਰੀ
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ਼ ਇਕ ਦਿਨਾ ’ਚ 1971 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਦੀ ਬਰਾਬਰੀ ਕਰ ਲਈ ਹੈ। ਦੋਨੋਂ ਬੱਲੇਬਾਜ਼ ਇਸ ਮਾਮਲੇ ’ਚ ਸਾਂਝੇ ਰੂਪ ਨਾਲ ਪਹਿਲੇ ਨੰਬਰ ’ਤੇ ਹਨ।
ਨੰਬਰ-3 ’ਤੇ 13 ਹਜ਼ਾਰ ਦੌੜਾਂ ਪੂਰੀਆਂ
ਵਿਰਾਟ ਕੋਹਲੀ ਇਕ ਦਿਨਾ ’ਚ ਨੰਬਰ-3 ’ਤੇ ਬੱਲੇਬਾਜ਼ੀ ਕਰਦੇ ਹੋਏ 13 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਕੋਹਲੀ ਨੂੰ ਇਕ ਮੁਕਾਮ ’ਤੇ ਪਹੁੰਚਣ ਲਈ 12 ਦੌੜਾਂ ਦੀ ਜ਼ਰੂਰਤ ਸੀ। ਉਸ ਨੇ ਪਾਰੀ ਦੇ 7ਵੇਂ ਓਵਰ ਦੀ ਦੂਸਰੀ ਗੇਂਦ ’ਤੇ ਆਪਣੀ 12ਵੀਂ ਦੌੜ ਬਣਾ ਕੇ ਇਹ ਰਿਕਾਰਡ ਆਪਣੇ ਨਾਂਅ ਕੀਤਾ। ਨੰਬਰ-3 ’ਤੇ ਇਕ ਦਿਨਾ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੂਸਰੇ ਸਥਾਨ ’ਤੇ ਹਨ। ਉਨ੍ਹਾਂ ਨੇ ਇਸ ਪੋਜੀਸ਼ਨ ’ਤੇ 12,662 ਦੌੜਾਂ ਬਣਾਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗਿੱਲ ਵਲੋਂ ਕੈਨੇਡਾ ਦੀ ਸੰਸਦ ’ਚ ’84 ਦੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਰਿਆਧ ਹਵਾਈ ਅੱਡੇ ’ਤੇ ਹਮਲੇ ’ਚ ਜ਼ਖ਼ਮੀ ਹੋਏ ਦੂਜੇ ਭਾਰਤੀ ਨਾਗਰਿਕ ਦੀ ਮੌਤ
Ad Position 24