05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੀਵਾਲੀ ਮੌਕੇ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਅਹਿਮਦਗੜ੍ਹ ’ਚ ਫਾਇਰ ਬ੍ਰਿਗੇਡ ਜ਼ਰੂਰੀ - ਤਰਸੇਮ ਗਰਗ

ਅਹਿਮਦਗੜ੍ਹ, 4 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)- ਦਿਵਾਲੀ ਦੇ ਤਿਉਹਾਰ ਮੌਕੇ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਦੇ ਮੱਦੇਨਜ਼ਰ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਅਹਿਮਦਗੜ੍ਹ ਨੇ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਸਥਾਈ ਤੌਰ ‘ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੀ ਮੀਟਿੰਗ ਪ੍ਰਧਾਨ ਡਾ.

Ad Position 21
No active advertisement
ਤਰਸੇਮ ਗਰਗ 05-11-2026
ਅਹਿਮਦਗੜ੍ਹ, 4 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)- ਦਿਵਾਲੀ ਦੇ ਤਿਉਹਾਰ ਮੌਕੇ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਦੇ ਮੱਦੇਨਜ਼ਰ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਅਹਿਮਦਗੜ੍ਹ ਨੇ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਸਥਾਈ ਤੌਰ ‘ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੀ ਮੀਟਿੰਗ ਪ੍ਰਧਾਨ ਡਾ. ਸੁਨੀਤ ਹਿੰਦ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਕੱਤਰ ਤਰਸੇਮ ਗਰਗ ਨੇ ਕਿਹਾ ਕਿ ਕਰੀਬ 50 ਹਜ਼ਾਰ ਆਬਾਦੀ ਵਾਲੇ ਸ਼ਹਿਰ ਨੂੰ ਸਬ-ਡਵੀਜ਼ਨ ਦਾ ਦਰਜਾ ਮਿਲਣ ਦੇ ਬਾਵਜੂਦ ਕਈ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ।ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਬਾਜ਼ਾਰਾਂ ਵਿੱਚ ਭਾਰੀ ਭੀੜ ਅਤੇ ਤੰਗ ਗਲੀਆਂ ਕਾਰਨ ਅੱਗ ਲੱਗਣ ਦੀ ਘਟਨਾ ਸਮੇਂ ਵੱਡਾ ਨੁਕਸਾਨ ਹੋ ਸਕਦਾ ਹੈ। ਸ਼ਹਿਰ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਬਾਹਰਲੇ ਸ਼ਹਿਰਾਂ ਤੋਂ ਗੱਡੀ ਬੁਲਾਉਣੀ ਪੈਂਦੀ ਹੈ, ਜਿਸ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਬਾਜ਼ਾਰਾਂ ਵਿੱਚ ਵਾਹਨ ਖੜ੍ਹੇ ਕਰਨ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ। ਸੰਸਥਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਸਥਾਈ ਤੌਰ ‘ਤੇ ਮੁਹੱਈਆ ਕਰਵਾਈ ਜਾਵੇ, ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਕਾਰਵਾਈ ਕਰਕੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੰਜੇ ਮਿੱਤਲ, ਮਨੋਜ ਗਰਗ, ਅਰੁਣ ਗੁਪਤਾ, ਸੁਸ਼ੀਲ ਸਿੰਗਲਾ, ਅਨਿਲ ਗੋਇਲ, ਸੁਰਿੰਦਰ ਗੋਇਲ, ਲਲਿਤ ਕੌੜਾ, ਬਲਵਿੰਦਰ ਵਰਮਾ ਹੈਪੀ, ਦੀਪਕ ਗੁਪਤਾ, ਗੋਪਾਲ ਕ੍ਰਿਸ਼ਨ ਟੋਨੀ, ਪ੍ਰੇਮ ਚੰਦ ਬਬਲਾ, ਗੌਤਮ ਜੈਨ ਅਤੇ ਸੰਜੀਵ ਕਰੀਰ ਸਮੇਤ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਜਬਰ ਵਿਰੁੱਧ ਲੋਕਤੰਤਰੀ ਆਵਾਜ ਬੁਲੰਦ ਕਰਨ ਲਈ ਰੈਲੀ ’ਚ ਵੱਡੀ ਗਿਣਤੀ ’­ਚ ਪਹੁੰਚਣ ਲੋਕ- ਢੀਂਡਸਾ ਅਗਲੀ ਖ਼ਬਰ ਸਲਾਇਟ ਦੇ ਕੇਂਦਰੀ ਵਿਦਿਆਲਿਆ ’ਚ ਬੰਬ ਦੀ ਧਮਕੀ ਦੀ ਚਰਚਾ
Ad Position 24