04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਓ.ਐੱਸ.ਡੀ. ਸੁਖਵੀਰ ਸਿੰਘ ਵਲੋਂ ਧੂਰੀ ਵਿਖੇ ਕਰੀਬ

ਧੂਰੀ, 3 ਨਵੰਬਰ (ਲਹਿਰੀ, ਧਾਂਦਰਾ, ਭੁੱਲਰ) - ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐੱਸ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 04-11-2026
ਧੂਰੀ, 3 ਨਵੰਬਰ (ਲਹਿਰੀ, ਧਾਂਦਰਾ, ਭੁੱਲਰ) - ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਸ਼ਹਿਰ ਵਿਖੇ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਸੁੰਦਰੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਸ਼ਹਿਰ ਦੇ ਪ੍ਰਮੁੱਖ ਕ੍ਰਾਂਤੀ ਚੌਂਕ ਵਿਖੇ 1.41 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਕਲੋਕ ਟਾਵਰ ਅਤੇ 1.6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਐਮ.ਸੀ. ਪਾਰਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕ੍ਰਾਂਤੀ ਚੌਂਕ ਵਿਖੇ ਮਹਾਰਾਜਾ ਅਗਰਸੈਨ ਜੀ ਨੂੰ ਸਮਰਪਿਤ 1.41 ਕਰੋੜ ਰੁਪਏ ਦੀ ਲਾਗਤ ਨਾਲ ਕਲੋਕ ਟਾਵਰ ਦਾ ਨਿਰਮਾਣ ਮੁਕੰਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੌਂਕ ਦੀ ਸੁੰਦਰਤਾ ਵਧਾਉਣ ਲਈ ਹੈਰੀਟੇਜ ਲਾਈਟਾਂ ਲਗਾਈਆਂ ਗਈਆਂ ਹਨ। ਕਲੋਕ ਟਾਵਰ ਦੀ ਬਣਤਰ ਵਿੱਚ ਗਰੇਨਾਈਟ ਮਾਰਬਲ, ਟਾਈਲਾਂ ਅਤੇ ਜਾਲੀ ਦਾ ਕੰਮ ਕੀਤਾ ਗਿਆ ਹੈ ਅਤੇ ਇਸ ਦੇ ਚਾਰੇ ਪਾਸੇ ਘੜੀਆਂ ਲਗਾਈਆਂ ਗਈਆਂ ਹਨ।। ਐਮ.ਸੀ. ਪਾਰਕ ਦੇ ਵਿਕਾਸ ਸਬੰਧੀ ਉਨ੍ਹਾਂ ਦੱਸਿਆ ਕਿ ਪਾਰਕ ਦੇ ਸਰਬਪੱਖੀ ਵਿਕਾਸ ‘ਤੇ ਕੁੱਲ 1.06 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਤਹਿਤ ਪਾਰਕ ਦੇ ਵਿਕਾਸ ਕਾਰਜ ਮੁਕੰਮਲ ਕਰਕੇ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਨਾਲ ਸ਼ਹਿਰ ਵਾਸੀਆਂ ਨੂੰ ਸੈਰ ਕਰਨ, ਆਰਾਮ ਕਰਨ ਅਤੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਸੁੰਦਰ ਥਾਂ ਮਿਲਣ ਦੇ ਨਾਲ-ਨਾਲ ਪਾਰਕਿੰਗ ਦੀ ਬਿਹਤਰ ਸਹੂਲਤ ਵੀ ਪ੍ਰਾਪਤ ਹੋਵੇਗੀ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ. ਰਾਜਵੰਤ ਸਿੰਘ ਘੁੱਲੀ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸ੍ਰੀਮਤੀ ਅਮਰਜੋਤ ਕੌਰ ਬਾਜਵਾ, ਪੁਸ਼ਪਿੰਦਰ ਸ਼ਰਮਾ, ਰੂਬਲ ਬਾਜਵਾ, ਨਗਰ ਕੌਂਸਲ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਇਨਸਾਫ਼ ਰੈਲੀ ’ਚ 25 ਤੋਂ ਵੱਧ ਬੱਸਾਂ ਅਤੇ 50 ਤੋਂ ਵੱਧ ਕਾਰਾਂ ਦੇ ਕਾਫ਼ਲੇ ਨਾਲ ਸ਼ਮੂਲੀਅਤ ਕਰਾਂਗੇ- ਰੂਬਲ ਨਾਰੀ... ਅਗਲੀ ਖ਼ਬਰ ਥਾਣੇਦਾਰ ਨਰਿੰਦਰ ਸਿੰਘ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਨਾਲ ਸਨਮਾਨਿਤ
Ad Position 24