ਪਾਕਿ ਸਿੱਖ ਜਥਾ ਅਟਾਰੀ-ਵਾਹਗਾ ਸਰਹੱਦ ਰਾਹੀਂ ਅੱਜ ਪਰਤੇਗਾ ਆਪਣੇ ਮੁਲਕ ਭਾਰਤ ਸਰਕਾਰ ਨੇ ਨਿਯਮਾਂ ਤੋਂ ਹਟ ਕੇ ਜਥੇ ਨੂੰ ਦਿੱਤੀ ਵਿਸ਼ੇਸ਼ ਮਨਜ਼ੂਰੀ
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਤੇ ਦਿੱਲੀ ਸਥਿਤ ਗੁਰਦੁਆਰਿਆਂ ਦੇ ਨਾਲ-ਨਾਲ ਸ੍ਰੀ ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵਾਇਆ ਤਾਸ਼ਕੰਤ ਪਾਕਿਸਤਾਨ ਤੋਂ ਦਿੱਲੀ ਪਹੁੰਚਿਆ 49 ਮੈਂਬਰੀ ਪਾਕਿਸਤਾਨੀ ਸਿੱਖ ਜਥਾ 5 ਨਵੰਬਰ ਵੀਰਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤੇਗਾ। ਇਸ ਬਾਰੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਪ੍ਰਮੁੱਖ ਸਲਾਹਕਾਰ ਅਤੇ ਚੇਅਰਮੈਨ ਯਾਤਰਾ ਸਬ- ਕਮੇਟੀ ਪਰਮਜੀਤ ਸਿੰਘ ਚੰਡੋਕ ਨੇ ਦੱਸਿਆ ਕਿ ਉਨ੍ਹਾਂ ਸਮੇਤ ਕਮੇਟੀ ਪ੍ਰਧਾਨ ਦੇ ਵਿਸ਼ੇਸ਼ ਯਤਨਾਂ ਬਾਅਦ ਭਾਰਤ ਸਰਕਾਰ ਨੇ ਨਿਯਮਾਂ ’ਚ ਵੱਡਾ ਬਦਲਾਅ ਕਰਦਿਆਂ ਪਾਕਿ ਸਿੱਖ ਯਾਤਰੂਆਂ ਨੂੰ ਸੜਕ ਰਸਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ।
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਤੇ ਦਿੱਲੀ ਸਥਿਤ ਗੁਰਦੁਆਰਿਆਂ ਦੇ ਨਾਲ-ਨਾਲ ਸ੍ਰੀ ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵਾਇਆ ਤਾਸ਼ਕੰਤ ਪਾਕਿਸਤਾਨ ਤੋਂ ਦਿੱਲੀ ਪਹੁੰਚਿਆ 49 ਮੈਂਬਰੀ ਪਾਕਿਸਤਾਨੀ ਸਿੱਖ ਜਥਾ 5 ਨਵੰਬਰ ਵੀਰਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤੇਗਾ। ਇਸ ਬਾਰੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਪ੍ਰਮੁੱਖ ਸਲਾਹਕਾਰ ਅਤੇ ਚੇਅਰਮੈਨ ਯਾਤਰਾ ਸਬ- ਕਮੇਟੀ ਪਰਮਜੀਤ ਸਿੰਘ ਚੰਡੋਕ ਨੇ ਦੱਸਿਆ ਕਿ ਉਨ੍ਹਾਂ ਸਮੇਤ ਕਮੇਟੀ ਪ੍ਰਧਾਨ ਦੇ ਵਿਸ਼ੇਸ਼ ਯਤਨਾਂ ਬਾਅਦ ਭਾਰਤ ਸਰਕਾਰ ਨੇ ਨਿਯਮਾਂ ’ਚ ਵੱਡਾ ਬਦਲਾਅ ਕਰਦਿਆਂ ਪਾਕਿ ਸਿੱਖ ਯਾਤਰੂਆਂ ਨੂੰ ਸੜਕ ਰਸਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ। ਪਾਕਿ ਸਿੱਖ ਜਥੇ ’ਚ ਸ਼ਾਮਿਲ ਜਥਾ ਲੀਡਰ ਪ੍ਰੀਤਮ ਸਿੰਘ, ਪਪਿੰਦਰ ਸਿੰਘ ਵਡੇਰਾ, ਜੋਗਿੰਦਰ ਸਿੰਘ, ਅਨੂਪ ਕੌਰ, ਗੁਰਮੰਤਰ ਕੌਰ, ਹਰਭਜਨ ਸਿੰਘ, ਸਰਬਤ ਸਿੰਘ, ਕਿਰਨ ਰਾਜ ਸਿੰਘ ਆਦਿ ਨੇ ਦਿੱਲੀ ਕਮੇਟੀ ਅਤੇ ਮੋਦੀ ਸਰਕਾਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਪਾਕਿ ਸਿੱਖ ਭਾਈਚਾਰੇ ’ਚ ਭਾਰਤ ਸਰਕਾਰ ਦੀ ਸਾਖ ਹੋਰ ਵੀ ਬਿਹਤਰ ਹੋ ਗਈ ਹੈ।