05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

42 ਸਾਲ ਬਾਅਦ ਵੀ ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਇਨਸਾਫ਼ ਦੀ ਉਡੀਕ !

ਚੰਡੀਗੜ੍ਹ, 4 ਨਵੰਬਰ (ਰਾਮ ਸਿੰਘ ਬਰਾੜ)-ਨਵੰਬਰ 1984 ਵਿਚ ਹਰਿਆਣਾ ਦੀ ਧਰਤੀ ਹੋਂਦ ਚਿੱਲੜ ’ਤੇ ਵਾਪਰੇ ਸਿੱਖ ਕਤਲੇਆਮ ਦਾ ਦਰਦ ਅੱਜ ਵੀ ਪੀੜਤ ਪਰਿਵਾਰਾਂ ਦੇ ਸੀਨਿਆਂ ਵਿਚ ਉਸੇ ਤਰ੍ਹਾਂ ਧੜਕ ਰਿਹਾ ਹੈ। 42 ਸਾਲ ਬੀਤ ਜਾਣ ਦੇ ਬਾਵਜੂਦ ਹੋਂਦ ਚਿੱਲੜ ਦੇ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਨਾ ਮਿਲਣਾ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਚੰਡੀਗੜ੍ਹ, 4 ਨਵੰਬਰ (ਰਾਮ ਸਿੰਘ ਬਰਾੜ)-ਨਵੰਬਰ 1984 ਵਿਚ ਹਰਿਆਣਾ ਦੀ ਧਰਤੀ ਹੋਂਦ ਚਿੱਲੜ ’ਤੇ ਵਾਪਰੇ ਸਿੱਖ ਕਤਲੇਆਮ ਦਾ ਦਰਦ ਅੱਜ ਵੀ ਪੀੜਤ ਪਰਿਵਾਰਾਂ ਦੇ ਸੀਨਿਆਂ ਵਿਚ ਉਸੇ ਤਰ੍ਹਾਂ ਧੜਕ ਰਿਹਾ ਹੈ। 42 ਸਾਲ ਬੀਤ ਜਾਣ ਦੇ ਬਾਵਜੂਦ ਹੋਂਦ ਚਿੱਲੜ ਦੇ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਨਾ ਮਿਲਣਾ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਸੇ ਦਰਦ, ਸ਼ਹੀਦਾਂ ਦੀ ਯਾਦ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਹੋਂਦ ਚਿੱਲੜ ਦੀ ਧਰਤੀ ’ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਗੁਰਬਾਣੀ ਕੀਰਤਨ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੰਗਤ ਨੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਕਿ 1984 ਦੇ ਕਤਲੇਆਮ ਵਿਚ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਪ੍ਰਾਪਤ ਹੋਵੇ। ਸਮਾਗਮ ਦੌਰਾਨ ਸਿਰਫ਼ ਸ਼ਰਧਾਂਜਲੀ ਹੀ ਨਹੀਂ ਦਿੱਤੀ ਗਈ, ਸਗੋਂ ਇਹ ਸੰਕਲਪ ਵੀ ਲਿਆ ਗਿਆ ਕਿ ਜਦੋਂ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਪਾਇਲ ਤੋਂ ਮੌਜੂਦਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, 1984 ਦੇ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ 12 ਜੀਅ ਗੁਆਉਣ ਵਾਲੀ ਸੁਰਜੀਤ ਕੌਰ ਰੇਵਾੜੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸੰਗਤਾਂ ਪਹੁੰਚੀਆਂ। ਸਮਾਗਮ ਵਿੱਚ ਸੁਰਜੀਤ ਕੌਰ ਰੇਵਾੜੀ ਦੀ ਸ਼ਮੂਲੀਅਤ ਵਿਸ਼ੇਸ਼ ਚਰਚਾ ਦਾ ਵਿਸ਼ਾ ਰਹੀ। ਉਨ੍ਹਾਂ ਨੇ 1984 ਦੇ ਕਤਲੇਆਮ ਦੌਰਾਨ ਆਪਣੇ ਪਰਿਵਾਰ ਦੇ 12 ਜੀਆਂ ਨੂੰ ਗੁਆਇਆ ਸੀ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਵੀ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ। ਸਮਾਗਮ ’ਚ ਸਰਪੰਚ ਪ੍ਰਗਟ ਸਿੰਘ ਸਿਆੜ, ਮਿਗਾ ਜਰਮਨ, ਚਰਨਜੀਤ ਚੰਨੀ, ਦਲਵਿੰਦਰ ਸਰਪੰਚ, ਮਨਜੀਤ ਡੀਸੀ ਅਤੇ ਗੁਰਜੰਟ ਸਿੰਘ ਖ਼ਾਲਸਾ ਸਮੇਤ ਹੋਰ ਸਿੱਖ ਆਗੂ ਅਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ ‘ਆਪ’ ਵਲੋਂ ਚੰਡੀਗੜ੍ਹ ’ਚ ਕਾਂਗਰਸ ਭਵਨ ਦਾ ਘਿਰਾਓ ਅਗਲੀ ਖ਼ਬਰ ਬਾਘਾ ਪੁਰਾਣਾ ਵਿਖੇ ਨਸ਼ਾ ਛੁਡਾਊ ਆਸ਼ੀਰਵਾਦ ਹਸਪਤਾਲ ’ਤੇ ਵੀ ਛਾਪਾ
Ad Position 24