ਬਾਘਾ ਪੁਰਾਣਾ ਵਿਖੇ ਨਸ਼ਾ ਛੁਡਾਊ ਆਸ਼ੀਰਵਾਦ ਹਸਪਤਾਲ ’ਤੇ ਵੀ ਛਾਪਾ
ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)-ਈ. ਡੀ.
ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)-ਈ.ਡੀ. ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਨਸ਼ਾ ਛੁਡਾਊ ਆਸ਼ੀਰਵਾਦ ਨਾਂਅ ਦੇ ਹਸਪਤਾਲ ’ਤੇ ਛਾਪੇਮਾਰੀ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਅੱਜ ਸਵੇਰੇ ਮੂੰਹ ਹਨੇਰੇ ਛਾਪੇਮਾਰੀ ਕੀਤੀ ਗਈ। ਇਸੇ ਲੜੀ ਤਹਿਤ ਬਾਘਾ ਪੁਰਾਣਾ ਵਿਖੇ ਸਥਿਤ ਅਸ਼ੀਰਵਾਦ ਮਾਨਸਿਕ ਰੋਗ ਅਤੇ ਨਸ਼ਾ ਛੁਡਾਊ ਨਿੱਜੀ ਹਸਪਤਾਲ ਵਿਚ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਚਾਰ ਘੰਟੇ ਤੋਂ ਛਾਪੇਮਾਰੀ ਜਾਰੀ ਸੀ ਅਤੇ ਕਿਸੇ ਨੂੰ ਵੀ ਹਸਪਤਾਲ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਨਸ਼ੇ ਛੱਡਣ ਵਾਲੇ ਮਰੀਜ਼ ਦਵਾਈ ਲੈਣ ਲਈ ਹਸਪਤਾਲ ਅੱਗੇ ਖਾਲੀ ਹੱਥ ਮੁੜਦੇ ਦਿਖਾਈ ਦਿੱਤੇ।