22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ‘ਐਡਨੋਕ’ ਗੋਲੀਆਂ ਦੀ ਕਾਲਾਬਾਜ਼ਾਰੀ ਦਾ ਮਾਮਲਾ ਆਇਆ ਸਾਹਮਣੇ

ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਲੁਧਿਆਣਾ ਸਥਿਤ ਇਕ ਸਰਕਾਰੀ ਡਿਸਪੈਂਸਰੀ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।

Ad Position 21
No active advertisement
ਰਮਿੰਦਰ ਕੌਰ ਗਿੱਲ, ਐਸ.ਐਮ.ਓ 23-08-2026
ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਲੁਧਿਆਣਾ ਸਥਿਤ ਇਕ ਸਰਕਾਰੀ ਡਿਸਪੈਂਸਰੀ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਰਕਾਰੀ ਡਿਸਪੈਂਸਰੀ ਵਿਚ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਸਰਕਾਰੀ ਤੌਰ ’ਤੇ ਮੁਫਤ ਦਿੱਤੀਆਂ ਜਾਣ ਵਾਲੀਆਂ ‘ਐਡਨੋਕ’ ਗੋਲੀਆਂ ਦੀ ਕਾਲਾਬਾਜਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿਚ ਨਜਰ ਆ ਰਹੇ ਇੱਕ ਨੌਜਵਾਨ ਨੇ ਦਾਅਵਾ ਕੀਤਾ ਕਿ ਸਰਕਾਰੀ ਸਪਲਾਈ ਦੀਆਂ ‘ਨੋਟ ਫਾਰ ਸੇਲ’ ਲਿਖੀਆਂ ਗੋਲੀਆਂ ਕਥਿਤ ਤੌਰ ’ਤੇ ਡਿਸਪੈਂਸਰੀ ਤੋਂ ਬਾਹਰ ਲਿਜਾ ਕੇ ਵੇਚੀਆਂ ਜਾਂਦੀਆਂ ਹਨ। ਸਿਵਲ ਸਰਜਨ ਨੂੰ ਭੇਜੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਕਰੀਬ ਛੇ ਸਾਲਾਂ ਤੋਂ ਐਡਨੋਕ ਗੋਲੀਆਂ ਅੱਗੇ ਵੇਚਦਾ ਰਿਹਾ ਅਤੇ ਉਸ ਤੱਕ ਰੋਜਾਨਾ 60 ਤੋਂ 70 ਪੱਤੇ ਪਹੁੰਚਦੇ ਸਨ। ਉਸਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਕਈ ਲੋਕਾਂ ਦੇ ਆਧਾਰ ਕਾਰਡ ਨੰਬਰਾਂ ਦੀ ਵਰਤੋਂ ਕਰਕੇ ਰਿਕਾਰਡ ਵਿਚ ਦਵਾਈ ਜਾਰੀ ਦਿਖਾਈ ਜਾਂਦੀ ਸੀ, ਜਦਕਿ ਉਹੀ ਦਵਾਈ ਕਥਿਤ ਤੌਰ ’ਤੇ ਬਾਹਰ ਦੁੱਗਣੇ ਭਾਅ ’ਤੇ ਵੇਚੀ ਜਾਂਦੀ ਸੀ। ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਤਰਾਂ ਦਵਾਈਆਂ ਦੀ ਗਲਤ ਵਰਤੋਂ ਨੌਜਵਾਨਾਂ ਦੀ ਸਿਹਤ ਲਈ ਖਤਰਨਾਕ ਹੋ ਸਕਦੀ ਹੈ, ਤਾਂ ਉਸਨੇ ਸਿਹਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਸੰਪਰਕ ਕਰਨ ਤੇ ਐਸ.ਐਮ.ਓ. ਰਮਿੰਦਰ ਕੌਰ ਗਿੱਲ ਨੇ ਕਿਹਾ ਕਿ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਨੇ ਅੱਠ ਹਾਈਬ੍ਰਿਡਾਂ ਦੇ ਪ੍ਰਸਾਰ ਲਈ ਛੱਤੀਸਗੜ੍ਹ ਦੀ ਕੰਪਨੀ ਨਾਲ ਕੀਤੀ ਸੰਧੀ ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਸਦਭਾਵਨਾ ਦਿਵਸ ਮੌਕੇ ਐਨ.ਐਸ.ਐਸ. ਯੂਨਿਟ ਵਲੋਂ ਸਹੁੰ ਚੁੱਕ ਸਮਾਗਮ
Ad Position 24