ਗਰਬਾ ਫੈਸਟੀਵਲ ਦੇ ਦੂਜੇ ਦਿਨ 150 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ
ਪਠਾਨਕੋਟ, 19 ਅਕਤੂਬਰ (ਸੰਧੂ)-ਓਮ ਨ੍ਰਿਤਯ ਕਲਾ ਮੰਦਿਰ ਤੇ ਵੀ. ਆਰ.
ਪਠਾਨਕੋਟ, 19 ਅਕਤੂਬਰ (ਸੰਧੂ)-ਓਮ ਨ੍ਰਿਤਯ ਕਲਾ ਮੰਦਿਰ ਤੇ ਵੀ.ਆਰ. ਡਾਂਸ ਸਟੂਡੀਓ ਵਲੋਂ ਸਨਮਤੀ ਵਿਮਲ ਜੈਨ ਸਕੂਲ ਪਠਾਨਕੋਟ ਵਿਖੇ ਕਰਵਾਏ ਜਾ ਰਹੇ ਗਰਬਾ ਫੈਸਟੀਵਲ ਦੇ ਦੂਜੇ ਦਿਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਸਮਾਜ ਸੇਵੀ ਮਨਮੋਹਨ ਗੋਰਖਾ, ਕਿਰਨ ਕਪੂਰ, ਲਾਇਨ ਦਿਨੇਸ਼ ਅਗਰਵਾਲ, ਸੋਨਾਲੀ ਅਬਰੋਲ ਤੇ ਟਿਨੀ ਟੌਇ ਸਕੂਲ ਦੇ ਡਾਇਰੈਕਟਰ ਗੌਰਵ ਗੁਪਤਾ ਤੇ ਅਚਿਤਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰਬੰਧਕ ਡਾ: ਮਨੂ ਸ਼ਰਮਾ, ਅੰਜੂ ਕਸ਼ਯਪ, ਮੋਨਿਕਾ ਸ਼ਰਮਾ, ਉਮਾ ਰਾਣੀ ਅਤੇ ਮਧੁਲਿਕਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ । ਸਮਾਗਮ ਦੀ ਸ਼ੁਰੂਆਤ ਮਾਂ ਭਗਵਤੀ ਦੀ ਪੂਜਾ ਤੇ ਕੰਨਿਆ ਪੂਜਨ ਨਾਲ ਹੋਈ । ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਲਗਭਗ 150 ਵਿਦਿਆਰਥੀਆਂ ਨੇ ਗਰਬਾ ਨਾਚ ’ਚ ਭਾਗ ਲਿਆ ਤੇ ਇਸ ਦੀਆਂ ਬਾਰੀਕੀਆਂ ਸਿੱਖੀਆਂ । ਇਸ ਤੋਂ ਇਲਾਵਾ ਰਾਮਾਇਣ ’ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਮੁੱਖ ਮਹਿਮਾਨਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਤੇ ਉਨ੍ਹਾਂ ਨੂੰ ਮੰਚ ਪ੍ਰਦਾਨ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ।