19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਢਿੱਲਵਾਂ ਪੁਲਿਸ ਵਲੋਂ 15 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਰ ਸਮੇਤ ਕਾਬੂ

ਢਿੱਲਵਾਂ (ਕਪੂਰਥਲਾ), 19 ਅਕਤੂਬਰ (ਗੋਬਿੰਦ ਸੁਖੀਜਾ)- ਥਾਣਾ ਢਿੱਲਵਾਂ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ...

Ad Position 21
No active advertisement
ਅਜੀਤ ਡੈਸਕ 19-10-2026

ਢਿੱਲਵਾਂ (ਕਪੂਰਥਲਾ), 19 ਅਕਤੂਬਰ (ਗੋਬਿੰਦ ਸੁਖੀਜਾ)- ਥਾਣਾ ਢਿੱਲਵਾਂ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਦਰਸ਼ਨ ਲਾਲ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਬੰਦੀ ਢਿੱਲਵਾਂ ਤੇ ਬੈਰੀਕੇਟਿੰਗ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਚੈਕਿੰਗ ਦੌਰਾਨ ਇਕ ਕਾਰ ਨੂੰ ਚੈੱਕ ਕੀਤਾ, ਜਿਸ ਵਿੱਚ 2 ਨੌਜਵਾਨ ਸਵਾਰ ਸਨ। ਜਿਨ੍ਹਾਂ ਨੂੰ ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ ਆਪਣਾ ਨਾਮ ਪਰਮਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਗਲੀ ਨੰਬਰ 09 ਮੁਹੱਲਾ ਰਤਨਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਅਤੇ ਦੂਜੇ ਨੇ ਨਿਤਿਨ ਗੁਪਤਾ ਉਰਫ ਨੀਟੂ ਪੁੱਤਰ ਰਤਨ ਲਾਲ ਵਾਸੀ ਆੜ੍ਹਤੀਆ ਮਹੁੱਲਾ ਮੇਹਲੀ ਗੇਟ ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਅਤੇ ਗੱਡੀ ਦੀ ਚੈਕਿੰਗ ਕਰਨ ਤੇ ਡੈਸ਼ਬੋਰਡ ਵਿਚੋ ਮੋਮੀ ਲਿਫਾਫਾ ਵਜਨਦਾਰ ਮਿਲਿਆ। ਜਿਸ ਦੀ ਚੈਕਿੰਗ ਕਰਨ ਤੇ 15 ਗਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸਤੇ ਢਿੱਲਵਾਂ ਪੁਲਸ ਵਲੋਂ ਇਨ੍ਹਾਂ ਵਿਰੁੱਧ  ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਦੁਸ਼ਹਿਰੇ ਮੌਕੇ ਲੁਧਿਆਣਾ ਦੇ ਇਤਿਹਾਸਿਕ ਦਰੇਸੀ ਗਰਾਊਂਡ ਵਿਚ ਚਿੱਟੇ ਰੂਪੀ ਰਾਵਣ ਦਾ ਪੁਤਲਾ ਫੂਕਣਗੇ ਅਮਿਤ ਸ਼ਾਹ ਅਗਲੀ ਖ਼ਬਰ ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ’ਤੇ ਇਕ ਆੜ੍ਹਤੀ ਦਾ ਲਾਇਸੰਸ ਮੁਅੱਤਲ, ਦੂਜੇ ਨੂੰ ਨੋਟਿਸ
Ad Position 24