19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ’ਤੇ ਇਕ ਆੜ੍ਹਤੀ ਦਾ ਲਾਇਸੰਸ ਮੁਅੱਤਲ, ਦੂਜੇ ਨੂੰ ਨੋਟਿਸ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 19 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਦੀਆਂ ਮੰਡੀਆਂ ਵਿਚ ਗੁਆਂਢੀ ਸੂਬਿਆਂ ਹਰਿਆਣਾ...

Ad Position 21
No active advertisement
ਅਜੀਤ ਡੈਸਕ 19-10-2026

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 19 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਦੀਆਂ ਮੰਡੀਆਂ ਵਿਚ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਤੋਂ ਚੋਰ-ਮੋਰੀਆਂ ਰਾਹੀਂ ਝੋਨਾ ਲਿਆ ਕੇ ਸਰਕਾਰੀ ਖ਼ਰੀਦ ਵਿਚ ਖਪਾਉਣ ਖ਼ਿਲਾਫ਼ ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਸਖ਼ਤ ਕਾਰਵਾਈ ਕੀਤੀ ਹੈ। ਮਾਰਕੀਟ ਕਮੇਟੀ ਨੇ ਰਾਜਸਥਾਨ ਤੋਂ ਲਿਆਂਦਾ ਝੋਨਾ ਲੰਬੀ ਹਲਕੇ ਦੇ ਖ਼ਰੀਦ ਕੇਂਦਰ ਢਾਣੀ ਤੇਲੀਆਂਵਾਲੀ ਵਿਖੇ ਉਤਾਰਨ ਦੇ ਮਾਮਲੇ ਵਿਚ ਇਕ ਆੜ੍ਹਤੀ ਫ਼ਰਮ ਦਾ ਲਾਇਸੰਸ 15 ਦਿਨਾਂ ਵਾਸਤੇ ਮੁਅੱਤਲ ਕਰ ਦਿੱਤਾ ਹੈ। ਉੱਧਰ, ਕਿੱਲਿਆਂਵਾਲੀ ਦੀ ਮੁੱਖ ਦਾਣਾ ਮੰਡੀ ਵਿੱਚ ਹਰਿਆਣਾ ਨੰਬਰ ਵਾਲੀ ਟਰੈਕਟਰ-ਟਰਾਲੀ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਝੋਨਾ ਉਤਾਰਨ ਬਦਲੇ ਇੱਕ ਹੋਰ ਆੜ੍ਹਤੀ ਫ਼ਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ, ਮਾਰਕੀਟ ਕਮੇਟੀ ਦੇ ਅਮਲੇ ਨੇ ਖ਼ੁਫ਼ੀਆ ਸੂਹ ਦੇ ਆਧਾਰ ’ਤੇ ਢਾਣੀ ਤੇਲੀਆਂਵਾਲੀ ਖ਼ਰੀਦ ਕੇਂਦਰ ’ਤੇ ਛਾਪਾ ਮਾਰ ਕੇ ਰਾਜਸਥਾਨ ਦੇ ਸਰਹੱਦੀ ਪਿੰਡ ਹਰੀਪੁਰਾ ਵਲੋਂ ਆਈ ਝੋਨੇ ਦੀ ਭਰੀ ਟਰਾਲੀ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸਦੀ ਬਕਾਇਦਾ ਵੀਡੀਓ ਸਬੂਤ ਵੀ ਦੱਸਿਆ ਜਾਂਦਾ ਹੈ। ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਚਾਲਕ ਨੇ ਕਬੂਲਿਆ ਕਿ ਝੋਨਾ ਰਾਜਸਥਾਨ ਤੋਂ ਲਿਆਂਦਾ ਗਿਆ ਸੀ।

ਪੰਜਾਬ ਖੇਤੀਬਾੜੀ ਉਪਜ ਮੰਡੀ ਐਕਟ 1961 ਦੀ ਧਾਰਾ 10 ਅਤੇ ਮੰਡੀ ਬੋਰਡ ਦੇ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਸਬੰਧਤ ਆੜ੍ਹਤੀ ਫ਼ਰਮ ਨੂੰ ਜਵਾਬ-ਤਲਬੀ ਮਗਰੋਂ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਖ਼ਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਫ਼ਰਮ ਰਾਹੀਂ ਕੋਈ ਖ਼ਰੀਦ ਨਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬਾਹਰੀ ਝੋਨੇ ਦੀ ਗੈਰ-ਕਾਨੂੰਨੀ ਆਮਦ ਰੋਕਣ ਲਈ ਮਾਰਕੀਟ ਕਮੇਟੀ ਵਲੋਂ ਸਰਹੱਦੀ ਨਾਕਿਆਂ ਅਤੇ ਮੰਡੀਆਂ ਵਿਚ ਨਿਗਰਾਨੀ ਵਧਾਈ ਗਈ ਹੈ। ਖਰੀਦ ਕੇਂਦਰਾਂ ਅਤੇ ਦਾਣਾ ਮੰਡੀ ਵਿਚ ਚਿਤਾਵਨੀ ਨੋਟਿਸ ਵੀ ਲਗਾਏ ਹਨ।

Ad Position 22
No active advertisement
ਪਿਛਲੀ ਖ਼ਬਰ ਢਿੱਲਵਾਂ ਪੁਲਿਸ ਵਲੋਂ 15 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਰ ਸਮੇਤ ਕਾਬੂ ਅਗਲੀ ਖ਼ਬਰ 3.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਖੇਡ ਸਟੇਡੀਅਮ ਦਾ ਈ. ਟੀ. ਓ. ਨੇ ਕੀਤਾ ਉਦਘਾਟਨ
Ad Position 24