19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਿਸ਼ਨ ਰੋਡ ’ਤੇ ਸੀਲਸ਼ੁਦਾ ਇਮਾਰਤ ’ਚ ਧੜੱਲੇ ਨਾਲ ਚੱਲ ਰਿਹਾ ਨਿਰਮਾਣ, ਬਿਲਡਿੰਗ ਬ੍ਰਾਂਚ ਦੇ ਦਾਅਵਿਆਂ ਦੀ ਨਿਕਲੀ ਹਵਾ

ਪਠਾਨਕੋਟ, 19 ਅਕਤੂਬਰ (ਆਸ਼ੀਸ਼ ਸ਼ਰਮਾ)-ਨਾਜਾਇਜ਼ ਉਸਾਰੀਆਂ ’ਤੇ ਠੱਲ੍ਹ ਪਾਉਣ ’ਚ ਨਗਰ ਨਿਗਮ ਪਠਾਨਕੋਟ ਦਾ ਬਿਲਡਿੰਗ ਬ੍ਰਾਂਚ ਵਿਭਾਗ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ । ਵਿਭਾਗ ਦੇ ਅਧਿਕਾਰੀਆਂ ਦੀ ਕਾਰਵਾਈ ਸਿਰਫ਼ ਕਾਗਜ਼ੀ ਦਾਅਵਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ।

Ad Position 21
No active advertisement
ਅਜੀਤ ਡੈਸਕ 20-10-2026
ਪਠਾਨਕੋਟ, 19 ਅਕਤੂਬਰ (ਆਸ਼ੀਸ਼ ਸ਼ਰਮਾ)-ਨਾਜਾਇਜ਼ ਉਸਾਰੀਆਂ ’ਤੇ ਠੱਲ੍ਹ ਪਾਉਣ ’ਚ ਨਗਰ ਨਿਗਮ ਪਠਾਨਕੋਟ ਦਾ ਬਿਲਡਿੰਗ ਬ੍ਰਾਂਚ ਵਿਭਾਗ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ । ਵਿਭਾਗ ਦੇ ਅਧਿਕਾਰੀਆਂ ਦੀ ਕਾਰਵਾਈ ਸਿਰਫ਼ ਕਾਗਜ਼ੀ ਦਾਅਵਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ । ‘ਰੋਜ਼ਾਨਾ’ ਅਜੀਤ ਵਲੋਂ ਨਾਜਾਇਜ਼ ਉਸਾਰੀਆਂ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਹਰਕਤ ਵਿਚ ਆਏ ਵਿਭਾਗ ਨੇ ਪਠਾਨਕੋਟ ਦੇ ਅਹਿਮ ਮਿਸ਼ਨ ਰੋਡ ’ਤੇ ਚੱਲ ਰਹੀ ਇਕ ਸੀਲਸ਼ੁਦਾ ਇਮਾਰਤ ਦਾ ਕੰਮ ਬੰਦ ਕਰਵਾ ਕੇ ਉਸ ਦੇ ਮੁੱਖ ਗੇਟ ’ਤੇ ਨੋਟਿਸ ਤਾਂ ਚਿਪਕਾ ਦਿੱਤਾ, ਪਰ ਇਹ ਕਾਰਵਾਈ ਸਿਰਫ਼ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹੀ ਨਜ਼ਰ ਆ ਰਹੀ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਮਿਸ਼ਨ ਰੋਡ ’ਤੇ ਸਥਿਤ ਇਸ ਇਮਾਰਤ ਦੇ ਬਾਹਰੀ ਗੇਟ ’ਤੇ ਵਿਭਾਗ ਦਾ ਸੀਲਿੰਗ ਨੋਟਿਸ ਝੂਲ ਰਿਹਾ ਹੈ, ਜਦਕਿ ਅੰਦਰ ਤਲੇ ’ਤੇ ਧੜੱਲੇ ਨਾਲ ਨਿਰਮਾਣ ਕਾਰਜ ਜਾਰੀ ਹੈ । ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੇ ਜਾ ਰਹੇ ਇਸ ਨਿਰਮਾਣ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਸਭ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦਾ ਹੀ ਨਤੀਜਾ ਹੈ । ਜਦੋਂ ਇਸ ਮਾਮਲੇ ਸਬੰਧੀ ਬਿਲਡਿੰਗ ਬ੍ਰਾਂਚ ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਦੇ । ਅਧਿਕਾਰੀ ਨਾ ਤਾਂ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਕਰਦੇ ਨਜ਼ਰ ਆ ਰਹੇ ਹਨ ਤੇ ਨਾ ਹੀ ਮੀਡੀਆ ਜਾਂ ਜਨਤਾ ਨੂੰ ਕੋਈ ਤਸੱਲੀਬਖ਼ਸ਼ ਜਵਾਬ ਦੇ ਰਹੇ ਹਨ । ਅਧਿਕਾਰੀਆਂ ਦੀ ਇਹ ਚੁੱਪ ਤੇ ਢਿੱਲਾ ਰਵੱਈਆ ਦਾਲ ’ਚ ਕੁਝ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ । ‘ਅਜੀਤ’ ਦੀ ਟੀਮ ਵਲੋਂ ਕੀਤੀ ਗਈ ਮੌਕੇ ਦੀ ਪੜਤਾਲ ਦੌਰਾਨ ਦੇਖਿਆ ਗਿਆ ਕਿ ਗੇਟ ’ਤੇ ਸਰਕਾਰੀ ਨੋਟਿਸ ਲੱਗਾ ਹੋਣ ਦੇ ਬਾਵਜੂਦ ਇਮਾਰਤ ਦੇ ਅੰਦਰ ਮਜ਼ਦੂਰ ਤੇ ਮਿਸਤਰੀ ਬਿਨਾਂ ਕਿਸੇ ਖ਼ੌਫ਼ ਦੇ ਕੰਮ ਕਰ ਰਹੇ ਹਨ । ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਾਰਵਾਈ ਦੇ ਨਾਂਅ ’ਤੇ ਵਿਭਾਗੀ ਟੀਮਾਂ ਸਿਰਫ਼ ਫੋਟੋਆਂ ਖਿੱਚ ਕੇ ਚੱਲਦੀਆਂ ਬਣਦੀਆਂ ਹਨ, ਜਦਕਿ ਪਿੱਛੋਂ ਸੈਟਿੰਗ ਕਰਕੇ ਕੰਮ ਨੂੰ ਮੁੜ ਚਾਲੂ ਕਰਵਾ ਦਿੱਤਾ ਜਾਂਦਾ ਹੈ । ਸਥਾਨਕ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਮਿਸ਼ਨ ਰੋਡ ’ਤੇ ਸੀਲਸ਼ੁਦਾ ਇਮਾਰਤ ਵਿਚ ਗੈਰ-ਕਾਨੂੰਨੀ ਤੌਰ ’ਤੇ ਕੰਮ ਚਲਾਉਣ ਵਾਲੇ ਮਾਲਕਾਂ ਤੇ ਇਸ ਖੇਡ ਵਿਚ ਸ਼ਾਮਿਲ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਖ਼ਿਲਾਫ਼ ਉੱਚ ਪੱਧਰੀ ਜਾਂਚ ਕਰਵਾ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਨਾਜਾਇਜ਼ ਉਸਾਰੀਆਂ ਦੀ ਖੇਡ ’ਤੇ ਲਗਾਮ ਲਗਾਈ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ’ਤੇ ਪਠਾਨਕੋਟ ਜ਼ਿਲ੍ਹੇ ’ਚ ਪੂਰਨ ਪਾਬੰਦੀ ਅਗਲੀ ਖ਼ਬਰ 21, 22 ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕਰਨਗੇ ਪੰਜਾਬ ਦੇ ਮੁਲਾਜ਼ਮ-ਸੈਣੀ/ਸ਼ਰਮਾ
Ad Position 24