ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਰਮਾ ਚੋਪੜਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਪਠਾਨਕੋਟ, 19 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਵਿਜੇ ਵਰਮਾ ਦੇ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਰਮਾ ਚੋਪੜਾ ਕਾਲਜ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਟ੍ਰੈਫਿਕ ਏ.
ਪਠਾਨਕੋਟ, 19 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਵਿਜੇ ਵਰਮਾ ਦੇ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਰਮਾ ਚੋਪੜਾ ਕਾਲਜ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਟ੍ਰੈਫਿਕ ਏ.ਐਸ.ਆਈ. ਪ੍ਰਦੀਪ ਕੁਮਾਰ, ਟ੍ਰੈਫਿਕ ਮਾਰਸ਼ਲ ਵਿਜੇ ਪਾਸੀ ਅਤੇ ਟ੍ਰੈਫਿਕ ਕਰਮਚਾਰੀ ਸੀਮਾ ਨੇ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਹੈਲਮੈਂਟ ਪਹਿਨਣ, ਸੀਟ ਬੈਲਟ ਲਗਾਉਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਨਿਰਧਾਰਿਤ ਗਤੀ ਸੀਮਾ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਦੱਸਿਆ । ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ: ਪ੍ਰਿਯੰਕਾ ਚੁੱਘ ਨੇ ਟ੍ਰੈਫਿਕ ਮਾਰਸ਼ਲ ਵਿਜੇ ਪਾਸੀ ਅਤੇ ਏ.ਐਸ.ਆਈ. ਪ੍ਰਦੀਪ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਵਿਜੇ ਪਾਸੀ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਸਹੂਲਤ ਲਈ ਕਾਲਜ ਵਿਚ ਜਲਦ ਹੀ ਡਰਾਈਵਿੰਗ ਲਾਇਸੈਂਸ ਬਣਾਉਣ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ । ਇਸ ਮੌਕੇ ਅਧਿਆਪਕਾ ਰਿੰਕੀ ਬਾਲਾ, ਰੀਤੀ ਮਹਾਜਨ, ਮਨੋਜ ਗੁਪਤਾ, ਦੀਪਿਕਾ, ਨੀਤੂ, ਖੁਸ਼ੀ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ ।