19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

21, 22 ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕਰਨਗੇ ਪੰਜਾਬ ਦੇ ਮੁਲਾਜ਼ਮ-ਸੈਣੀ/ਸ਼ਰਮਾ

ਸ਼ਾਹਪੁਰ ਕੰਢੀ, 19 ਅਕਤੂਬਰ (ਰਣਜੀਤ ਸਿੰਘ)-ਪੀ. ਐਸ.

Ad Position 21
No active advertisement
ਅਜੀਤ ਡੈਸਕ 20-10-2026
ਸ਼ਾਹਪੁਰ ਕੰਢੀ, 19 ਅਕਤੂਬਰ (ਰਣਜੀਤ ਸਿੰਘ)-ਪੀ.ਐਸ.ਐਮ.ਐਸ.ਯੂ, ਸਾਂਝਾ ਮੁਲਾਜ਼ਮ ਮੰਚ ਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਸੀਨੀਅਰ ਆਗੂ ਗੁਰਨਾਮ ਸਿੰਘ ਸੈਣੀ ਤੇ ਹਿਤੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ਾਹਪੁਰ ਕੰਢੀ ਵਿਖੇ ਹੋਈ । ਜਿਸ ’ਚ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਤੇ ਮਿੱਥੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਣਨੀਤੀ ਉਲੀਕੀ ਗਈ । ਮੀਟਿੰਗ ਦੌਰਾਨ ਐਲਾਨ ਕੀਤਾ ਕਿ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਮਹਾਂ ਰੈਲੀ ਤੋਂ ਬਾਅਦ ਹੁਣ ਮੰਗਾਂ ਦੀ ਪੂਰਤੀ ਲਈ 21, 22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਮੀਟਿੰਗ ’ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, 17 ਜੁਲਾਈ 2020 ਤੇ 15 ਜਨਵਰੀ 2015 ਦੇ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲਏ ਜਾਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, 4-9-14 ਸਾਲਾਂ ਵਾਲਾ ਏ.ਸੀ.ਪੀ ਸਕੀਮ ਮੁੜ ਲਾਗੂ ਕੀਤਾ ਜਾਵੇ। ਮੀਟਿੰਗ ’ਚ ਸਥਾਨਕ ਪ੍ਰਧਾਨ ਅਜੇ ਅਭਿਸ਼ੇਕ, ਜਰਨਲ ਸਕੱਤਰ ਯੁਗੇਸ਼ਵਰ ਸਲਾਰੀਆ, ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੇਸ਼ ਡੋਗਰਾ, ਅਸ਼ਵਨੀ ਸ਼ਰਮਾ, ਮੁਹੰਮਦ ਅਸ਼ਫਾਕ, ਕਮਲ ਵਰਮਾ, ਅਨਿਲ ਕੁਮਾਰ, ਸੁਰਿੰਦਰ ਕੁਮਾਰ ਅਤੇ ਧਰਮ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਰੋਡ ’ਤੇ ਸੀਲਸ਼ੁਦਾ ਇਮਾਰਤ ’ਚ ਧੜੱਲੇ ਨਾਲ ਚੱਲ ਰਿਹਾ ਨਿਰਮਾਣ, ਬਿਲਡਿੰਗ ਬ੍ਰਾਂਚ ਦੇ ਦਾਅਵਿਆਂ ਦੀ ਨਿਕਲੀ ਹਵਾ ਅਗਲੀ ਖ਼ਬਰ ਭਾਜਪਾ ਨੇਤਾ ਅਵਤਾਰ ਸਿੰਘ ਥਾਪਾ ਐਸ.ਸੀ. ਮੋਰਚਾ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਨਿਯੁਕਤ
Ad Position 24