19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਾਜਬੀਰ ਸਿੰਘ ਘੁੰਮਣ ਨੂੰ ਮੁੜ ਪੁੱਛਗਿੱਛ ਲਈ 22 ਅਕਤੂਬਰ ਨੂੰ ਪੇਸ਼ ਹੋਣ ਲਈ ਬੁਲਾਇਆ

ਚੰਡੀਗੜ੍ਹ, 18 ਅਕਤੂਬਰ (ਕਪਿਲ ਵਧਵਾ)- ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਸੀ.ਬੀ.ਆਈ. ਦਫ਼ਤਰ....

Ad Position 21
No active advertisement
ਅਜੀਤ ਡੈਸਕ 19-10-2026

ਚੰਡੀਗੜ੍ਹ, 18 ਅਕਤੂਬਰ (ਕਪਿਲ ਵਧਵਾ)- ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਸੀ.ਬੀ.ਆਈ. ਦਫ਼ਤਰ ਤੋਂ ਬਾਹਰ ਆਏ ਰਾਜਬੀਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਜਾਂਚ ਵਿਚ ਸ਼ਾਮਲ ਹੋਣ ਆਏ ਕੁੱਝ ਵਿਅਕਤੀਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਏਜੰਸੀ ਦੇ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਉਂਦਿਆਂ ਸਾਫ਼-ਸੁਥਰੀ ਅਤੇ ਨਿਰਪੱਖ ਤਫ਼ਤੀਸ਼ ਕਰਨ ਦੀ ਬੇਨਤੀ ਕੀਤੀ ਹੈ।

ਘੁੰਮਣ ਨੇ ਕਿਹਾ ਕਿ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਜਲਦੀ ਕਲੀਨ ਚਿੱਟ ਮਿਲ ਸਕੇ। ਇਸ ਨਾਲ ਹੀ ਨਿਤਿਨ ਗੋਹਲ ਅਤੇ ਉਨ੍ਹਾਂ ਦੀ ਰਿਹਾਇਸ਼ ਤੋਂ ਡਿੱਗੇ ਨੋਟਾਂ ਦੇ ਬੈਗ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਜਵਾਬ ਵਿਚ ਕਿਹਾ ਕਿ ਈ.ਡੀ. ਦੀ ਛਾਪੇਮਾਰੀ ਦੌਰਾਨ ਜਿਸ ਸਮੇਂ ਸੁਸਾਇਟੀ ਤੋਂ ਨੋਟਾਂ ਨਾਲ ਭਰਿਆ ਹੋਇਆ ਬੈਗ ਹੇਠਾਂ ਸੁੱਟਿਆ ਗਿਆ ਸੀ ਉਸ ਸਮੇਂ ਨਿਤਿਨ ਅਤੇ ਉਸ ਦਾ ਪੂਰਾ ਪਰਿਵਾਰ ਘਰ ਵਿਚ ਈ.ਡੀ. ਦੇ ਅਧਿਕਾਰੀਆਂ ਦੀ ਹਿਰਾਸਤ ਅਧੀਨ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੀ.ਬੀ.ਆਈ. ਨੇ ਉਨ੍ਹਾਂ ਨੂੰ ਮੁੜ ਪੁੱਛਗਿੱਛ ਲਈ 22 ਅਕਤੂਬਰ ਨੂੰ ਪੇਸ਼ ਹੋਣ ਵਾਸਤੇ ਬੁਲਾਇਆ ਹੈ।

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਵਲੋਂ ਐਸ. ਐਚ. ਓ. ਗੁਲਸ਼ਨ ਕੁਮਾਰ ਇਕ ਲੱਖ ਰਿਸ਼ਵਤ ਲੈਂਦੇ ਕਾਬੂ ਅਗਲੀ ਖ਼ਬਰ ਸੀ.ਜੇ.ਪੀ. ਆਗੂਆਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਦੀ ਨਿਆਂਇਕ ਹਿਰਾਸਤ ਵਧੀ
Ad Position 24