ਦਿਨ ਸਮੇਂ ਚੱਲ ਰਹੇ ਟਿੱਪਰ, ਟਰੱਕ, ਇਲਾਕਾ ਵਾਸੀ ਪ੍ਰੇਸ਼ਾਨ, ਪ੍ਰਸ਼ਾਸਨ ਬੇਖਬਰ
ਤਾਰਾਗੜ੍ਹ, 19 ਅਕਤੂਬਰ (ਸੋਹਨ ਲਾਲ)-ਪ੍ਰਸ਼ਾਸਨ ਨੇ ਹਲਕਾ ਭੋਆ ’ਚ ਟਿੱਪਰਾਂ ਦਾ ਸਮਾਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਤੈਅ ਕੀਤਾ ਹੋਇਆ ਹੈ । ਪਰ ਇਹ ਟਰੱਕ, ਟਿੱਪਰ ਦਿਨ ਸਮੇਂ ਬਹੁਤ ਹੀ ਜ਼ਿਆਦਾ ਚੱਲਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ ।
ਦ
ਦਿਨ ਸਮੇਂ ਤਾਰਾਗੜ੍ਹ ਮੇਨ ਸੜਕ ’ਤੇ ਜਾਂਦਾ ਹੋਇਆ ਬਿਨਾਂ ਨੰਬਰ ਵਾਲਾ ਟਿੱਪਰ। ਤਸਵੀਰ: ਸੋਹਨ ਲਾਲ
20-10-2026
ਤਾਰਾਗੜ੍ਹ, 19 ਅਕਤੂਬਰ (ਸੋਹਨ ਲਾਲ)-ਪ੍ਰਸ਼ਾਸਨ ਨੇ ਹਲਕਾ ਭੋਆ ’ਚ ਟਿੱਪਰਾਂ ਦਾ ਸਮਾਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਤੈਅ ਕੀਤਾ ਹੋਇਆ ਹੈ । ਪਰ ਇਹ ਟਰੱਕ, ਟਿੱਪਰ ਦਿਨ ਸਮੇਂ ਬਹੁਤ ਹੀ ਜ਼ਿਆਦਾ ਚੱਲਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਨੂੰ ਗੁੰਮਰਾਹ ਕਰ ਰਿਹਾ ਹੈ, ਕਿਉਂਕਿ ਪ੍ਰਸ਼ਾਸਨ ਨੇ ਇਹ ਇਕ ਟਾਈਮ ਟੇਬਲ ਦਾ ਡਰਾਮਾ ਬਣਾਇਆ ਹੋਇਆ ਹੈ ਕਿ ਦਿਨ ਸਮੇਂ ਟਿੱਪਰ, ਟਰੱਕ ਨਹੀਂ ਚੱਲਣਗੇ, ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਟਰੱਕ, ਟਿੱਪਰ ਸਰਕਾਰ ਦੀ ਸ਼ਹਿ ’ਤੇ ਚੱਲਦੇ ਹਨ । ਜਿਸ ਕਾਰਨ ਇਹ ਦਿਨ ਸਮੇਂ ਚੱਲਦੇ ਹਨ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੇ ਪੰਜਾਬ ’ਚ ਬਹੁਤ ਹੀ ਵਿਕਾਸ ਕਰਵਾਇਆ ਹੈ, ਪਰ ਨਾਜ਼ਾਇਜ ਮਾਈਨਿੰਗ ਵੀ ਬਹੁਤ ਹੀ ਕਰਵਾਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭੋਆ ’ਚ ਨਾਜਾਇਜ਼ ਮਾਈਨਿੰਗ ਬੰਦ ਨਾ ਕਰਵਾਈ ਤਾਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਹਲਕਾ ਭੋਆ ਦੇ ਲੋਕ ਇਸ ਦਿਨ ਸਮੇਂ ਚੱਲ ਰਹੇ ਟਿੱਪਰ, ਟਰੱਕਾਂ ਤੋਂ ਬਹੁਤ ਹੀ ਦੁਖੀ ਹਨ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਟਿੱਪਰ, ਟਰੱਕ ਬਿਨ੍ਹਾਂ ਨੰਬਰ ਪਲੇਟਾਂ ਦੇ ਆਉਂਦੇ ਹਨ। ਜੇ ਪ੍ਰਸ਼ਾਸਨ ਇਨ੍ਹਾਂ ਬਿਨਾਂ ਨੰਬਰ ਪਲੇਟਾਂ ਤੋਂ ਜਾਣ ਵਾਲੇ ਟਿੱਪਰ, ਟਰੱਕਾਂ ਨੂੰ ਜੁਰਮਾਨਾ ਕਰੇ ਤਾਂ ਸਰਕਾਰ ਨੂੰ ਕਰੋੜਾਂ ਦਾ ਲਾਭ ਹੋ ਸਕਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਇਨ੍ਹਾਂ ’ਤੇ ਕਾਰਵਾਈ ਨਹੀਂ ਕਰਦੀ, ਕਿਉਂਕਿ ਇਹ ਟਰੱਕ, ਟਿੱਪਰ ਮੰਤਰੀ, ਵਿਧਾਇਕਾਂ ਤੇ ਵੱਡੇ ਅਧਿਕਾਰੀ ਦੇ ਹਨ। ਇਲਾਕਾ ਵਾਸੀਆਂ ਨੇ ਸੀ.ਬੀ.ਆਈ. ਕੋਲੋਂ ਮੰਗ ਕੀਤੀ ਹੈ ਕਿ ਹਲਕਾ ਭੋਆ ’ਚ ਛਾਪੇਮਾਰੀ ਕੀਤੀ ਜਾਵੇ ਤੇ ਨਜ਼ਾਇਜ ਮਾਈਨਿੰਗ ਕਰਨ ਵਾਲਿਆਂ ’ਤੇ ਨਕੇਲ ਕੱਸੀ ਜਾਵੇ।