19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੰਨਿਆ ਪੂਜਨ ਕੀਤਾ

ਗੁਰਦਾਸਪੁਰ, 19 ਅਕਤੂਬਰ (ਚੱਕਰਾਜਾ)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਦੁਰਗਾ ਅਸ਼ਟਮੀ ਮੌਕੇ ਕੰਨਿਆ ਪੂਜਨ ਕੀਤਾ ਗਿਆ। ਜਿਸ ’ਚ ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ, ਮੈਡਮ ਅਨੂ ਮਹਾਜਨ, ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ, ਪ੍ਰਿੰਸੀਪਲ ਜਤਿੰਦਰ ਗੁਪਤਾ ਤੇ ਪ੍ਰਿੰਸੀਪਲ ਪ੍ਰਿਯੰਕਾ ਮਹਾਜਨ ਨੇ ਛੋਟੀਆਂ ਬੱਚੀਆਂ ਦੀ ਪੂਜਾ ਕੀਤੀ।

Ad Position 21
No active advertisement
ਅਜੀਤ ਡੈਸਕ 20-10-2026
ਗੁਰਦਾਸਪੁਰ, 19 ਅਕਤੂਬਰ (ਚੱਕਰਾਜਾ)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਦੁਰਗਾ ਅਸ਼ਟਮੀ ਮੌਕੇ ਕੰਨਿਆ ਪੂਜਨ ਕੀਤਾ ਗਿਆ। ਜਿਸ ’ਚ ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ, ਮੈਡਮ ਅਨੂ ਮਹਾਜਨ, ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ, ਪ੍ਰਿੰਸੀਪਲ ਜਤਿੰਦਰ ਗੁਪਤਾ ਤੇ ਪ੍ਰਿੰਸੀਪਲ ਪ੍ਰਿਯੰਕਾ ਮਹਾਜਨ ਨੇ ਛੋਟੀਆਂ ਬੱਚੀਆਂ ਦੀ ਪੂਜਾ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਨੇ ਮਾਤਾ ਰਾਣੀ ਦੇ ਭਜਨ ਗਾ ਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਕੰਨਿਆ ਪੂਜਨ ਦੌਰਾਨ ਸਾਰੀਆਂ ਬੱਚੀਆਂ ਦੇ ਚਰਨਾਂ ਦੀ ਪੂਜਾ ਕੀਤੀ ਗਈ, ਉਨ੍ਹਾਂ ਨੂੰ ਤਿਲਕ ਲਗਾਇਆ, ਮੌਲੀ ਬੰਨ੍ਹੀ ਗਈ ਤੇ ਪ੍ਰਸਾਦ ਵਜੋਂ ਫਲ ਭੇਟ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਚੁੰਨਰੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਟਾਫ਼ ਮੈਂਬਰ, ਵਿਦਿਆਰਥੀ ਤੇ ਗੋਲਡਨ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ: ਸੁਰਿੰਦਰ ਸਿੰਘ ਵੀ ਮੌਜੂਦ ਰਹੇ ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਮਾਨਸਾ ਦੇ ਫੈਸਲੇ ਅਨੁਸਾਰ
Ad Position 24