19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਸਕੂਲ ਪੱਧਰੀ ਪ੍ਰਤਿਭਾ ਸੰਗਮ ਸਮਾਗਮ ਕਰਵਾਇਆ

ਦੀਨਾਨਗਰ, 19 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਕਾਲਜ ਦੇ ਯੁਵਾ ਭਲਾਈ ਵਿਭਾਗ ਵਲੋ ਸਕੂਲ ਪੱਧਰੀ ਪ੍ਰਤਿਭਾ ਸੰਗਮ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ, ਪ੍ਰਬੰਧਕੀ ਕਮੇਟੀ ਦੇ ਸਕੱਤਰ ਧਰਮ ਇੰਦੂ ਗੁਪਤਾ ਦੀ ਸਾਂਝੀ ਪ੍ਰਧਾਨਗੀ ਤੇ ਯੁਵਾ ਭਲਾਈ ਵਿਭਾਗ ਦੇ ਡੀਨ ਡਾ: ਦੀਪਕ ਜੋਤੀ ਅਤੇ ਕੋਆਰਡੀਨੇਟਰ ਪ੍ਰੋ: ਜੋਤੀ ਸੈਣੀ ਦੀ ਦੇਖਰੇਖ ਵਿਚ ਹੋਏ ਇਸ ਸਮਾਗਮ ਦੌਰਾਨ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ (ਸੈਕੰਡਰੀ) ਸਕੱਤਰ ਸਿੰਘ ਬੱਲ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਜਸਕਰਨ ਸਿੰਘ, ਨੇਕ ਚੰਦ, ਅਸ਼ਵਨੀ, ਸੁਰਜੀਤ, ਜਗਦੇਵ, ਅਸ਼ਵਨੀ ਸ਼ਰਮਾ, ਨਵੀਨ, ਅਸ਼ੋਕ ਬੇਗੋਵਾਲ, ਸੋਨਿਕਾ ਸ਼ਰਮਾ, ਮੀਸ਼ਾ ਤੇ ਜੋਤੀ ਬਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 20-10-2026
ਦੀਨਾਨਗਰ, 19 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਕਾਲਜ ਦੇ ਯੁਵਾ ਭਲਾਈ ਵਿਭਾਗ ਵਲੋ ਸਕੂਲ ਪੱਧਰੀ ਪ੍ਰਤਿਭਾ ਸੰਗਮ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ, ਪ੍ਰਬੰਧਕੀ ਕਮੇਟੀ ਦੇ ਸਕੱਤਰ ਧਰਮ ਇੰਦੂ ਗੁਪਤਾ ਦੀ ਸਾਂਝੀ ਪ੍ਰਧਾਨਗੀ ਤੇ ਯੁਵਾ ਭਲਾਈ ਵਿਭਾਗ ਦੇ ਡੀਨ ਡਾ: ਦੀਪਕ ਜੋਤੀ ਅਤੇ ਕੋਆਰਡੀਨੇਟਰ ਪ੍ਰੋ: ਜੋਤੀ ਸੈਣੀ ਦੀ ਦੇਖਰੇਖ ਵਿਚ ਹੋਏ ਇਸ ਸਮਾਗਮ ਦੌਰਾਨ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ (ਸੈਕੰਡਰੀ) ਸਕੱਤਰ ਸਿੰਘ ਬੱਲ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਜਸਕਰਨ ਸਿੰਘ, ਨੇਕ ਚੰਦ, ਅਸ਼ਵਨੀ, ਸੁਰਜੀਤ, ਜਗਦੇਵ, ਅਸ਼ਵਨੀ ਸ਼ਰਮਾ, ਨਵੀਨ, ਅਸ਼ੋਕ ਬੇਗੋਵਾਲ, ਸੋਨਿਕਾ ਸ਼ਰਮਾ, ਮੀਸ਼ਾ ਤੇ ਜੋਤੀ ਬਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੇ ਸਮਾਗਮ ਵਿਚ 25 ਸਕੂਲਾਂ ਦੀਆਂ 19 ਟੀਮਾਂ ਪਹੁੰਚੀਆਂ ਹਨ। ਪ੍ਰਤਿਭਾ ਸੰਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਕਲਾ ਦੇ ਜੌਹਰ ਦਿਖਾਏ। ਜੱਜਾਂ ਦੀ ਭੂਮਿਕਾ ਅਸ਼ਵਨੀ ਵਰਮਾ, ਲਵਲੀਨ ਵਰਮਾ, ਪ੍ਰੋ: ਕਾਮਿਨੀ ਕਾਲੀਆ, ਡਾ: ਸਾਗਰ ਸੂਫੀ ਗਾਇਕ), ਹਰਮਨਜੋਤ ਸਿੰਘ, ਅਰਸ਼ਪ੍ਰੀਤ ਸਿੰਘ, ਡਾ: ਦੀਪਕ ਤੇ ਤਨਵੀ ਮਹਾਜਨ ਨੇ ਨਿਭਾਈ। ਮੁੱਖ ਮਹਿਮਾਨ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਪ੍ਰਤਿਭਾ ਦੀ ਕੋਈ ਸੀਮਾ ਨਹੀਂ ਹੁੰਦੀ, ਜੇਕਰ ਤੁਹਾਡੇ ਕੋਲ ਪ੍ਰਤਿਭਾ ਹੈ ਤਾਂ ਤੁਸੀਂ ਕਿਤੇ ਵੀ ਕੁਝ ਵੀ ਪ੍ਰਾਪਤ ਕਰ ਸਕਦੇ ਹੋ। ਇਸ ਮੌਕੇ ਜੀਆ ਲਾਲ ਮਿੱਤਲ ਸਕੂਲ ਨੇ ਪਹਿਲੀ, ਕੇ.ਸੀ ਐਮ ਰਤਨਗੜ੍ਹ ਅਤੇ ਐਚ.ਆਰ.ਏ ਇੰਟਰਨੈਸ਼ਨਲ ਸਕੂਲ ਨੇ ਦੂਜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੇਗੋਵਾਲ ਨੇ ਤੀਜੀ ਟਰਾਫੀ ਜਿੱਤੀ। ਸਟੇਜ ਦੀ ਮੇਜ਼ਬਾਨੀ ਡਾ: ਨੀਨੂ ਸ਼ਰਮਾ, ਡਾ : ਡਿੰਪਲ ਸ਼ਰਮਾ ਤੇ ਵਿਦਿਆਰਥਣ ਗੁਰਲੀਨ ਨੇ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਸਮੂਹਿਕ ਛੁੱਟੀ ਲੈਣਗੇ ਅਧਿਆਪਕ ਅਗਲੀ ਖ਼ਬਰ ਡੀ.ਏ.ਪੀ. ਦੀ ਕਿੱਲਤ ਦੂਰ ਕਰੇ ਸਰਕਾਰ ਤੇ ਬਦਲਾਅ ਦੇ ਨਾਂਅ ’ਤੇ ਕਿਸਾਨਾਂ ’ਤੇ ਵਾਧੂ ਆਰਥਿਕ ਬੋਝ ਨਾ ਪਾਇਆ ਜਾਵੇ-ਭੋਜਰਾਜ
Ad Position 24