ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਗੱਲਾਂ ਤੇ ਗੀਤ’ ’ਚ ਪਰਮਿੰਦਰ ਸਿੰਘ ਸੈਣੀ ਕਰਨਗੇ ਸ਼ਿਰਕਤ
ਗੁਰਦਾਸਪੁਰ, 19 ਅਕਤਬੂਰ (ਚੱਕਰਾਜਾ)-ਦੂਰਦਰਸ਼ਨ ਜਲੰਧਰ ਦੇ ਪੰਜਾਬੀ ਚੈਨਲ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ’ਗੱਲਾਂ ਤੇ ਗੀਤ’ ਵਿਚ ਕੱਲ੍ਹ 21 ਅਕਤੂਬਰ ਨੂੰ ਸਵੇਰੇ 8. 30 ਵਜੇ ਤੋਂ 9.
ਗੁਰਦਾਸਪੁਰ, 19 ਅਕਤਬੂਰ (ਚੱਕਰਾਜਾ)-ਦੂਰਦਰਸ਼ਨ ਜਲੰਧਰ ਦੇ ਪੰਜਾਬੀ ਚੈਨਲ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ’ਗੱਲਾਂ ਤੇ ਗੀਤ’ ਵਿਚ ਕੱਲ੍ਹ 21 ਅਕਤੂਬਰ ਨੂੰ ਸਵੇਰੇ 8.30 ਵਜੇ ਤੋਂ 9.15 ਵਜੇ ਤੱਕ ਸਟੇਟ ਐਵਾਰਡੀ ਪਰਮਿੰਦਰ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਉਹ ਅਗਵਾਈ ਤੇ ਜ਼ਿੰਮੇਵਾਰੀ ਵਿਸ਼ੇ ’ਤੇ ਵਿਚਾਰ ਸਾਂਝੇ ਕਰਕੇ ਸਮਾਜ, ਸਿੱਖਿਆ ਤੇ ਨੌਜਵਾਨ ਪੀੜ੍ਹੀ ਦੇ ਜੀਵਨ ’ਚ ਅਗਵਾਈ ਤੇ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਚਾਨਣਾ ਪਾਉਣਗੇ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਸੈਣੀ ਸਟੇਟ ਐਵਾਰਡੀ ਹੋਣ ਦੇ ਨਾਲ-ਨਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਸਿੱਖਿਆ, ਸਮਾਜਿਕ ਸੇਵਾ, ਯੁਵਕਾਂ ਦੀ ਅਗਵਾਈ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨਾਲ ਸਬੰਧਿਤ ਗਤੀਵਿਧੀਆਂ ’ਚ ਅਹਿਮ ਯੋਗਦਾਨ ਪਾਉਂਦੇ ਰਹੇ ਹਨ। ਇਸ ਮੌਕੇ ਪਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਲਿੰਕ ਬਾਅਦ ਵਿੱਚ ਸਕੂਲ ਮੁਖੀਆਂ ਨਾਲ ਵੀ ਸਾਂਝਾ ਕੀਤਾ ਜਾਵੇਗਾ ਤਾਂ ਜੋ ਉਹ ਵਿਦਿਆਰਥੀਆਂ ਤੱਕ ਇਸ ਮਹੱਤਵਪੂਰਨ ਗੱਲਬਾਤ ਨੂੰ ਪਹੁੰਚਾ ਸਕਣ।