07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ ਕਾਰਪੋਰੇਟੋ ਭਾਰਤ ਛੱਡੋ’ ਅੰਦੋਲਨ ਤਹਿਤ 10 ਅਗਸਤ ਨੂੰ ਡੀ.ਸੀ. ਦਫ਼ਤਰ ਸਾਹਮਣੇ ਪ੍ਰਦਰਸ਼ਨ

ਪਠਾਨਕੋਟ, 7 ਅਗਸਤ (ਸੰਧੂ)-ਦੇਸ਼ ਵਿਆਪੀ ‘ਕਾਰਪੋਰੇਟੋ ਭਾਰਤ ਛੱਡੋ’ ਅੰਦੋਲਨ ਤਹਿਤ 10 ਅਗਸਤ ਨੂੰ ਪਠਾਨਕੋਟ ਵਿਚ ਡੀ. ਸੀ.

Ad Position 21
No active advertisement
ਅਜੀਤ ਡੈਸਕ 08-08-2026
ਪਠਾਨਕੋਟ, 7 ਅਗਸਤ (ਸੰਧੂ)-ਦੇਸ਼ ਵਿਆਪੀ ‘ਕਾਰਪੋਰੇਟੋ ਭਾਰਤ ਛੱਡੋ’ ਅੰਦੋਲਨ ਤਹਿਤ 10 ਅਗਸਤ ਨੂੰ ਪਠਾਨਕੋਟ ਵਿਚ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਤੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ । ਇਸ ਸਬੰਧੀ ਸੀ.ਪੀ.ਆਈ.(ਐਮ.) ਦਫ਼ਤਰ ਗਾਂਧੀ ਚੌਕ ਵਿਖੇ ਕਾ: ਸੁਰਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ । ਮੀਟਿੰਗ ’ਚ ਸੀਟੂ ਵਲੋਂ ਵਿਜੈ ਕੁਮਾਰ, ਬਿਕਰਮਜੀਤ, ਅਵਿਨਾਸ਼ ਸੈਣੀ, ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਵਲ ਕਾਲੀਆ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਸੁਧਾ ਰਾਣੀ ਹਾਜ਼ਰ ਰਹੇ । ਕਾ: ਸੁਰਿੰਦਰ ਸਹਿਗਲ ਨੇ ਦੱਸਿਆ ਕਿ 10 ਅਗਸਤ ਨੂੰ ਸਵੇਰੇ 10:30 ਵਜੇ ਮਲਕਪੁਰ ਨਹਿਰ ਪੁਲ ਕੋਲ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਵੱਲ ਮਾਰਚ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੁਕਤ ਵਪਾਰ ਸਮਝੌਤਾ, ਲੇਬਰ ਕੋਡ ਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਅੰਦੋਲਨ ਕੀਤਾ ਜਾਵੇਗਾ । ਨਾਲ ਹੀ ਮਨਰੇਗਾ ਨੂੰ ਬਹਾਲ ਕਰਨ, ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਲਾਲ ਲਕੀਰ ਅੰਦਰ ਮਕਾਨਾਂ ਦੇ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਸਿੰਬਲ ਚੌਕ ਵਿਖੇ ਟਰੈਫਿਕ ਪੁਲਿਸ ਵਲੋਂ ਵਿਸ਼ੇਸ਼ ਨਾਕਾ ਵਾਹਨ ਚਾਲਕਾਂ ਨੂੰ ਵੰਡੇ ਹੈਲਮੈਟ ਅਗਲੀ ਖ਼ਬਰ ਧਾਰਕਲਾਂ ਦੇ ਪਿੰਡਾਂ ’ਚ ਬਿਜਲੀ, ਪਾਣੀ ਦੀ ਸਪਲਾਈ ਠੱਪ ਹੋਣ ’ਤੇ ਅਕਾਲੀ ਦਲ (ਬ) ਨੇ ਕੀਤਾ ਚੱਕਾ ਜਾਮ
Ad Position 24