ਕੇ. ਸੀ. ਹੋਟਲ ਮੈਨੇਜਮੈਂਟ ਦੇ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
ਨਵਾਂਸ਼ਹਿਰ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ.
ਨਵਾਂਸ਼ਹਿਰ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ. ਕਾਲਜ ਆਫ਼ ਹੋਟਲ ਮੈਨੇਜਮੈਂਟ ’ਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਵਲੋਂ ਲਈ ਗਈ ਬੀ. ਐੱਚ. ਐਮ. ਸੀ. ਟੀ. (ਏ. ਆਈ. ਸੀ. ਟੀ. ਈ.) ਦੇ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦਾ ਅਪ੍ਰੈਲ-ਮਈ 2026 ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ. ਐੱਚ. ਐੱਮ. ਸੀ. ਟੀ. (ਏ. ਆਈ. ਸੀ. ਟੀ. ਈ.) ਦੇ ਚਾਰ ਸਾਲਾ ਡਿਗਰੀ ਕੋਰਸ ਦੇ ਦੂਜੇ ਸਮੈਸਟਰ ’ਚ ਅਨੁਰਾਧਾ ਨੇ 9.44 ਐਸ. ਜੀ. ਪੀ. ਏ. ਹਾਸਿਲ ਕਰਕੇ ਕਾਲਜ ’ਚ ਪਹਿਲਾ, ਸ੍ਰਿਸ਼ਟੀ ਨੇ 9.19 ਐਸ.ਜੀ.ਪੀ.ਏ ਨਾਲ ਦੂਜਾ ਅਤੇ ਸਿਮਰਨ ਗਰੇਵਾਲ ਨੇ 8.85 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਚੌਥੇ ਸਮੈਸਟਰ ’ਚ ਜਸਮੀਨ ਬਾਲੀ ਨੇ 9.24 ਐੱਸ.ਜੀ.ਪੀ.ਏ ਲੈ ਕੇ ਪਹਿਲਾ, ਜਸਮੀਨ ਨੇ 9.20 ਐਸ.ਜੀ.ਪੀ.ਏ. ਨਾਲ ਦੂਜਾ ਤੇ ਭਾਵਨਾ ਨੇ 8.60 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਛੇਵੇਂ ਸਮੈਸਟਰ ’ਚ ਨਿਸ਼ਿਤਾ ਹੀਰ ਨੇ 9.36 ਐਸ.ਜੀ.ਪੀ.ਏ. ਲੈ ਕੇ ਕਾਲਜ ’ਚ ਪਹਿਲਾ ਸਥਾਨ ਹਾਸਿਲ ਕੀਤਾ, ਅਨਮੋਲ ਸ਼ਰਮਾ ਨੇ 7.88 ਐਸ.ਜੀ.ਪੀ.ਏ. ਨਾਲ ਦੂਜਾ ਤੇ ਦਿਲਪ੍ਰੀਤ ਨੇ 7.12 ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਲਈ ਕੇ. ਸੀ. ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰਿੰਸੀਪਲ ਡਾ. ਬਲਜੀਤ ਕੌਰ ਤੇ ਸਮੂਹ ਸਟਾਫ਼ ਨੇ ਵਧਾਈ ਦਿੱਤੀ।