07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰਿਟਾਇਰਡ ਸੀਨੀਅਰ ਰੇਡੀਓਗਰਾਫਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ

ਬੰਗਾ, 7 ਅਕਤੂਬਰ (ਧਰਮਵੀਰ ਪਾਲ)- ਰਿਟਾਇਰਡ ਸੀਨੀਅਰ ਰੇਡੀਓਗਰਾਫਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਗੋਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਹਰੀ ਬਿਲਾਸ ਜਨਰਲ ਸਕੱਤਰ ਵਲੋਂ ਚਲਾਈ ਗਈ।

Ad Position 21
No active advertisement
ਅਜੀਤ ਡੈਸਕ 08-10-2026
ਬੰਗਾ, 7 ਅਕਤੂਬਰ (ਧਰਮਵੀਰ ਪਾਲ)- ਰਿਟਾਇਰਡ ਸੀਨੀਅਰ ਰੇਡੀਓਗਰਾਫਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਗੋਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਹਰੀ ਬਿਲਾਸ ਜਨਰਲ ਸਕੱਤਰ ਵਲੋਂ ਚਲਾਈ ਗਈ। ਮੀਟਿੰਗ ਦੇ ਆਰੰਭ ਵਿੱਚ ਜਗਦੇਵ ਸਿੰਘ ਗਿੱਲ ਦੇ ਨੌਜਵਾਨ ਸਪੁੱਤਰ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਖੁਲ੍ਹ ਕੇ ਵਿਚਾਰ ਚਰਚਾ ਹੋਈ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਵਾਰ 8 ਨਵੰਬਰ ਨੂੰ ਕੌਮਾਂਤਰੀ ਰੇਡੀਓਗਰਾਫੀ ਦਿਵਸ ਮੌਕੇ ਭਾਰਤੀ ਤਿਉਹਾਰ ਦਿਵਾਲੀ ਤੇ ਬੰਦੀ-ਛੋੜ ਦਿਵਸ ਹੋਣ ਕਰਕੇ ਇਸ ਸਾਲ ਦਾ ਕੌਮਾਂਤਰੀ ਰੇਡੀਓਗ੍ਰਾਫੀ ਦਿਵਸ ਦਾ ਸਮਾਗਮ 22 ਨਵੰਬਰ ਨੂੰ ਇਤਿਹਾਸਕ ਸ਼ਹਿਰ ਬਠਿੰਡਾ ਵਿਖੇ ਕੀਤਾ ਜਾਵੇਗਾ, ਜੋ ਕਿ ਐਸੋਸੀਏਸ਼ਨ ਦੇ ਆਗੂ ਦਰਸ਼ਨ ਸਿੰਘ ਭੱਟੀ ਅਤੇ ਦਰਸ਼ਨ ਸਿੰਘ ਉਪਲ ਨੂੰ ਸਮਰਪਿਤ ਹੋਵੇਗਾ, ਜੋ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਸਨ। ਸਮਾਗਮ ਦੌਰਾਨ ਪੰਜਾਬ ਦੇ ਸੀਨੀਅਰ ਰੇਡੀਓਗਰਾਫਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਮਾਗਮ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਕਾਸ਼ ਚੰਦ ਦੋਸ਼ੀ ਨੂੰ ਦਿੱਤੀ ਗਈ ਤੇ ਇਸ ਸਮਾਗਮ ਦੇ ਪ੍ਰਬੰਧਾਂ ਨੂੰ ਵਿਸ਼ੇਸ਼ ਤੌਰ ‘ਤੇ ਗੁਰਵਿੰਦਰ ਸਿੰਘ ਭੁੱਲਰ, ਹਰੀ ਬਿਲਾਸ, ਪ੍ਰੇਮਜੀਤ ਸਿੰਘ ਅਤੇ ਚੰਦਰ ਪ੍ਰਕਾਸ਼ ਗਰਗ ਸਮੇਂ-ਸਮੇਂ ‘ਤੇ ਨਿਗਰਾਨ ਕਰਦੇ ਰਹਿਣਗੇ। ਮੀਟਿੰਗ ਵਿੱਚ ਮੁੱਖ ਤੌਰ ‘ਤੇ ਗੁਰਵਿੰਦਰ ਸਿੰਘ ਭੁੱਲਰ, ਹਰੀ ਬਿਲਾਸ, ਪ੍ਰੇਮਜੀਤ ਸਿੰਘ, ਚੰਦਰ ਪ੍ਰਕਾਸ਼ ਗਰਗ, ਪ੍ਰਕਾਸ਼ ਚੰਦ ਦੋਸ਼ੀ, ਦਿਲਬਾਗ ਸਿੰਘ ਤੇ ਸਰਬਜੀਤ ਸਿੰਘ ਖੰਨਾ ਸ਼ਾਮਲ ਹੋਏ। ਅੰਤ ਵਿੱਚ ਗੋਪਾਲ ਸਿੰਘ ਸੰਧੂ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ, ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਬਚਾਓ ਮੁਹਿੰਮ ਤਹਿਤ ਮੁਫਤ ਬੂਟੇ ਵੰਡੇ ਅਗਲੀ ਖ਼ਬਰ ਮਿਸ਼ਨਰੀ ਗਾਇਕ ਰਾਜ ਦਦਰਾਲ ਦੂਸਰੀ ਵਾਰ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਬਣੇ ਪ੍ਰਧਾਨ
Ad Position 24