07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਿਸ਼ਨਰੀ ਗਾਇਕ ਰਾਜ ਦਦਰਾਲ ਦੂਸਰੀ ਵਾਰ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਬਣੇ ਪ੍ਰਧਾਨ

ਔੜ/ਝਿੰਗੜਾਂ, 7 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗਾਇਕ ਰਾਜ ਦਦਰਾਲ ਨੂੰ ਚਰਚਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਸੰਸਥਾ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਇਆ ਸੱਤਵਾਂ ਮਹੀਨਾਵਾਰ ਸਮਾਗਮ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਗੁਣਾਚੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ ਪਰਵੀਨ ਬੰਗਾ, ਸਾਂਈ ਪੱਪਲ ਸ਼ਾਹ ਭਰੋ ਮਜਾਰਾ, ਸਕੱਤਰ ਬਸਪਾ ਪੰਜਾਬ ਰੂਪ ਲਾਲ ਧੀਰ, ਮਿਸ਼ਨਰੀ ਗਾਇਕ ਐਸ.

Ad Position 21
No active advertisement
ਅਜੀਤ ਡੈਸਕ 08-10-2026
ਔੜ/ਝਿੰਗੜਾਂ, 7 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗਾਇਕ ਰਾਜ ਦਦਰਾਲ ਨੂੰ ਚਰਚਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਸੰਸਥਾ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਇਆ ਸੱਤਵਾਂ ਮਹੀਨਾਵਾਰ ਸਮਾਗਮ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਗੁਣਾਚੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ ਪਰਵੀਨ ਬੰਗਾ, ਸਾਂਈ ਪੱਪਲ ਸ਼ਾਹ ਭਰੋ ਮਜਾਰਾ, ਸਕੱਤਰ ਬਸਪਾ ਪੰਜਾਬ ਰੂਪ ਲਾਲ ਧੀਰ, ਮਿਸ਼ਨਰੀ ਗਾਇਕ ਐਸ.ਐਸ. ਅਜਾਦ ਅਤੇ ਬਾਬੂ ਅਜੀਤ ਰਾਮ ਸਾਬਕਾ ਸਰਪੰਚ, ਜੈਪਾਲ ਸੁੰਡਾ ਆਦਿ ਹਾਜ਼ਰ ਸਨ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਬਾਕੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਵਿਜੇ ਕੁਮਾਰ ਗੁਣਾਚੌਰ ਨੂੰ ਸੀਨੀਅਰ ਮੀਤ ਪ੍ਰਧਾਨ, ਸੱਤਪਾਲ ਖਾਨਪੁਰੀ ਨੂੰ ਮੀਤ ਪ੍ਰਧਾਨ, ਮਾ. ਮੱਖਣ ਬਖਲੌਰ ਜਨਰਲ ਸਕੱਤਰ, ਹਰਦੀਪ ਦੀਪਾ ਨੂੰ ਸੀਨੀਅਰ ਸਕੱਤਰ, ਦੀਪ ਅਲਾਚੌਰੀਆ ਨੂੰ ਸਕੱਤਰ, ਜਗਦੀਸ਼ ਜਾਡਲਾ ਨੂੰ ਖਜ਼ਾਨਚੀ, ਦਵਿੰਦਰ ਰੂਹੀ ਸਹਿ-ਖਜ਼ਾਨਚੀ, ਗਾਇਕ ਨਿਰਮਲ ਨਿੰਮਾ ਸਹਿ-ਖਜ਼ਾਨਚੀ, ਚੀਫ ਐਡਵਾਈਜਰ ਵਿਜੈ ਜਾਡਲਾ, ਲੱਕੀ ਹਿਆਲਾ, ਦਵਿੰਦਰ ਬੀਸਲਾ, ਜੱਸੀ ਨਿਗਾਹ, ਕਿਸ਼ਨ ਹੀਓ ਤੇ ਲੱਕੀ ਮਹਿਰਾ ਨੂੰ ਲਗਾਇਆ ਗਿਆ ਜਦਕਿ ਪ੍ਰੈਸ ਸਕੱਤਰ ਸੋਨੀ ਸਰੋਆ, ਬੱਗਾ ਸੇਲਕੀਆਣਾ, ਚਰਨਜੀਤ ਸੱਲਾਂ ਨੂੰ ਲਗਾਇਆ ਗਿਆ। ਇਸ ਮੌਕੇ ਮੈਂਬਰ ਰਮੇਸ਼ ਚੌਹਾਨ ਕੇ.ਬੀ, ਕਮਲ, ਰਾਣੀ ਅਰਮਾਨ, ਕਮਲਜੀਤ ਨਵਾਂਸ਼ਹਿਰ, ਆਰ.ਡੀ ਸਾਗਰ, ਮਿਸਟਰ ਪੌਲ ਅੱਟੀ ਵਾਲਾ, ਅਮਰਜੀਤ ਜੱਸਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਸੀਨੀਅਰ ਰੇਡੀਓਗਰਾਫਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਬੀ.ਐੱਸ.ਐਨ.ਐਲ. ਦਫ਼ਤਰ ਨਵਾਂਸ਼ਹਿਰ ਅੱਗੇ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ
Ad Position 24