07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਹਿਰੀ ਪੁਲ ਦੀਆਂ ਕੰਧਾਂ ਬਣਾਉਣ ਦੀ ਮੰਗ

ਬਹਿਰਾਮ, 29 ਸਤੰਬਰ (ਨਛੱਤਰ ਸਿੰਘ ਬਹਿਰਾਮ) - ਬਹਿਰਾਮ-ਮਾਹਿਲਪੁਰ ਚੁਰਸਤਾ ਨਹਿਰ ਦੇ ਪੁਲ ਦੀ ਰੇਲਿੰਗ ਨਾ ਹੋਣ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਪੁਲ ’ਤੇ ਕਾਫੀ ਆਵਾਜਾਈ ਰਹਿੰਦੀ ਹੈ ਅਤੇ ਇਹ ਪੁਲ ਬੱਸ ਅੱਡਾ ਬਹਿਰਾਮ ਨੂੰ ਵੀ ਜੋੜਦਾ ਹੈ।

Ad Position 21
No active advertisement
ਅਜੀਤ ਡੈਸਕ 08-10-2026
ਬਹਿਰਾਮ, 29 ਸਤੰਬਰ (ਨਛੱਤਰ ਸਿੰਘ ਬਹਿਰਾਮ) - ਬਹਿਰਾਮ-ਮਾਹਿਲਪੁਰ ਚੁਰਸਤਾ ਨਹਿਰ ਦੇ ਪੁਲ ਦੀ ਰੇਲਿੰਗ ਨਾ ਹੋਣ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਪੁਲ ’ਤੇ ਕਾਫੀ ਆਵਾਜਾਈ ਰਹਿੰਦੀ ਹੈ ਅਤੇ ਇਹ ਪੁਲ ਬੱਸ ਅੱਡਾ ਬਹਿਰਾਮ ਨੂੰ ਵੀ ਜੋੜਦਾ ਹੈ। ਪਿਛਲੇ ਕਾਫੀ ਅਰਸੇ ਤੋਂ ਇਸ ਪੁਲ ਦੀਆਂ ਕੰਧਾਂ ਟੁੱਟ ਰਹੀਆਂ ਹਨ। ਹੁਣ ਤਾਂ ਕੁੱਝ ਜਿਆਦਾ ਹੀ ਟੁੱਟ ਜਾਣ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਜਿਕਰਯੋਗ ਹੈ ਕਿ ਸਰਦੀ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ, ਧੁੰਦਾਂ ਵੀ ਪੈਣੀਆਂ ਸ਼ੁਰੂ ਹੋ ਜਾਣੀਆਂ ਹਨ। ਜਿਸ ਕਰਕੇ ਇਸ ਪੁਲ ਦੀਆਂ ਕੰਧਾਂ ਨਾ ਹੋਣ ਕਾਰਨ ਰਾਹਗੀਰਾਂ ਨੂੰ ਕੋਈ ਵੱਡੀ ਸਮੱਸਿਆ ਵੀ ਆ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਪੁਲ ਦੀਆਂ ਕੰਧਾਂ ਉੱਚੀਆਂ ਅਤੇ ਮਜ਼ਬੂਤ ਬਣਾਈਆਂ ਜਾਣ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਦੁਆਬਾ ਜ਼ੋਨ ਦੇ ਗੁਰਮਤਿ ਤੇ ਨਰੋਈ ਸਿਹਤ ਮੁਕਾਬਲਿਆਂ ’ਚ 350 ਦੇ ਕਰੀਬ ਬੱਚਿਆਂ ਨੇ ਲਿਆ ਭਾਗ ਅਗਲੀ ਖ਼ਬਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ -ਲੋਹਟੀਆ
Ad Position 24