07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ੍ਰੀ ਵਿਸ਼ਵਕਰਮਾ ਸਭਾ ਬਲਾਚੌਰ ਵਲੋਂ ਪ੍ਰਧਾਨ ਸੁਰਿੰਦਰ ਪਨੇਸਰ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ

ਬਲਾਚੌਰ, 6 ਅਕਤੂਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ੍ਰੀ ਵਿਸ਼ਵਕਰਮਾ ਸਭਾ ਰਜਿ. ਬਲਾਚੌਰ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਸੁਰਿੰਦਰ ਪਨੇਸਰ ਦੀ ਅਗਵਾਈ ਹੇਠ ਸ੍ਰੀ ਵਿਸ਼ਵਕਰਮਾ ਮੰਦਰ ਬਲਾਚੌਰ ਵਿਖੇ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 07-10-2026
ਬਲਾਚੌਰ, 6 ਅਕਤੂਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ੍ਰੀ ਵਿਸ਼ਵਕਰਮਾ ਸਭਾ ਰਜਿ. ਬਲਾਚੌਰ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਸੁਰਿੰਦਰ ਪਨੇਸਰ ਦੀ ਅਗਵਾਈ ਹੇਠ ਸ੍ਰੀ ਵਿਸ਼ਵਕਰਮਾ ਮੰਦਰ ਬਲਾਚੌਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿਥੇ ਹੋਰ ਵੱਖ-ਵੱਖ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਉਥੇ 9 ਨਵੰਬਰ ਨੂੰ ਮਨਾਏ ਜਾਣ ਵਾਲੇ 73ਵੇਂ ਵਾਰਸ਼ਿਕ ਮਹਾਂਉਤਸਵ ਸੰਬੰਧੀ ਵੀ ਸਮੁੱਚੇ ਸਾਥੀਆਂ ਨਾਲ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ। ਭਗਵਾਨ ਸ੍ਰੀ ਵਿਸ਼ਵਕਰਮਾ ਦੀ ਜੈਅੰਤੀ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਇਸ ਸਾਲਾਨਾ ਮਹਾਂਉਤਸਵ ਦੀ ਸਫਲਤਾ ਲਈ ਹੁਣ ਤੋਂ ਹੀ ਵੱਖ-ਵੱਖ ਮੈਂਬਰਾਂ ਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪ੍ਰਧਾਨ ਸੁਰਿੰਦਰ ਪਨੇਸਰ ਨੇ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਜਿਥੇ ਪੰਜਾਬ ਦੇ ਨਾਮਵਾਰ ਕਲਾਕਾਰ ਇਸ ਵਾਰਸ਼ਿਕ ਮਹਾਂਉਤਸਵ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਨਗੇ ਉਥੇ ਬਹੁ ਗਿਣਤੀ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ। ਇਸ ਮੌਕੇ ਪ੍ਰਧਾਨ ਸੁਰਿੰਦਰ ਪਨੇਸਰ, ਵਿੱਕੀ ਧੀਮਾਨ, ਜੋਗਿੰਦਰ ਪਾਲ, ਸੁਖਵਿੰਦਰ ਸਿੰਘ ਪਨੇਸਰ, ਸੋਨੂੰ ਧੀਮਾਨ, ਜੀਤ ਰਾਮ ਕਲਸੀ, ਪ੍ਰੀਤਮ ਸਿੰਘ, ਹਰਬੰਸ ਲਾਲ, ਸੁਰਜੀਤ ਕੁਮਾਰ, ਅਮਰਜੀਤ ਸਹਾਰਨ, ਸੋਹਣ ਸਿੰਘ ਪਨੇਸਰ, ਹਰੀ ਪਾਲ ਕਲਸੀ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਹੋਟਲ ਮੈਨੇਜਮੈਂਟ ਦੇ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਮੇਜਰ ਮਨਦੀਪ ਸਿੰਘ ਵੈੱਲਫੇਅਰ ਸੁਸਾਇਟੀ (ਰਜਿ:) ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਚੋਣ
Ad Position 24