07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ -ਲੋਹਟੀਆ

ਉੜਾਪੜ/ਲਸਾੜਾ, 7 ਅਕਤੂਬਰ (ਲਖਵੀਰ ਸਿੰਘ ਖੁਰਦ)- ਦਾਣਾ ਮੰਡੀਆਂ ਵਿਚੋਂ ਕਿਸਾਨਾਂ ਦੀ ਝੌਨੇ ਦੀ ਫਸਲ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਮੰਡੀਆਂ ਵਿਚ ਆੜ੍ਹਤੀਆਂ ਨੂੰ ਸਮੇਂ ਸਿਰ ਬਾਰਦਾਨਾ ਮੁਹਈਆ ਕਰਵਾਇਆ ਜਾਵੇ ਤੇ ਕਿਸਾਨਾਂ ਦੀ ਖਰੀਦ ਹੋ ਚੁੱਕੀ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾਵੇ।

Ad Position 21
No active advertisement
ਰੇਲਵੇ ਸਟੇਸ਼ਨ ਬਹਿਰਾਮ ਨਜ਼ਦੀਕ ਅੱਗ ਲੱਗਣ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ। ਤਸਵੀਰ : ਨਛੱਤਰ ਸਿੰਘ ਬਹਿਰਾਮ 08-10-2026
ਉੜਾਪੜ/ਲਸਾੜਾ, 7 ਅਕਤੂਬਰ (ਲਖਵੀਰ ਸਿੰਘ ਖੁਰਦ)- ਦਾਣਾ ਮੰਡੀਆਂ ਵਿਚੋਂ ਕਿਸਾਨਾਂ ਦੀ ਝੌਨੇ ਦੀ ਫਸਲ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਮੰਡੀਆਂ ਵਿਚ ਆੜ੍ਹਤੀਆਂ ਨੂੰ ਸਮੇਂ ਸਿਰ ਬਾਰਦਾਨਾ ਮੁਹਈਆ ਕਰਵਾਇਆ ਜਾਵੇ ਤੇ ਕਿਸਾਨਾਂ ਦੀ ਖਰੀਦ ਹੋ ਚੁੱਕੀ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਜੋਤ ਕੌਰ ਲੋਹਟੀਆ ਵਲੋਂ ਦਾਣਾ ਮੰਡੀ ਲਸਾੜਾ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਹਨਾਂ ਵਲੋਂ ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਨੂੰ ਮਿਠਾਈ ਵੰਡ ਕੇ ਝੌਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਯੁਧਵੀਰ ਸ਼ਰਮਾ, ਸੁਰੇਸ਼ ਕੁਮਾਰ ਦੱਤਾ, ਰਾਜਵੀਰ ਸਿੰਘ ਚੱਕਦਾਨਾ, ਮਨੂੰ ਸ਼ਰਮਾ, ਗੁਰਮੀਤ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ ਪੋਲਾ, ਗਗਨ ਟਰੇਡਰ (ਸਾਰੇ ਆੜ੍ਹਤੀ) ਧਰਮਿੰਦਰ ਸਿੰਘ ਹਲਕਾ ਕੋਆਰਡੀਨੇਟਰ, ਦਲਜੀਤ ਸਿੰਘ ਆੜ੍ਹਤੀ ਹਲਕਾ ਕੋਆਰਡੀਨੇਟਰ, ਪੰਕਜ ਲੋਹਟੀਆ, ਰਛਪਾਲ ਸਿੰਘ ਬਲਾਕ ਕੌਆਰਡੀਨੇਟਰ, ਭੁਪਿੰਦਰ ਸਿੰਘ, ਪਰਮਜੀਤ, ਜਤਿੰਦਰ ਕੁਮਾਰ ਸੋਢੋਂ, ਮਨਜੀਤ ਪੁਆਰੀ, ਸੋਨੂੰ ਸਰਪੰਚ ਦਿਆਲਪੁਰ, ਪਰਮਿੰਦਰ ਮਾਹਲ, ਰਾਜ ਕੁਮਾਰ, ਪਵਿੱਤਰਜੀਤ ਸਿੰਘ ਯੂਥ ਬਲਾਕ ਕੋਆਰਡੀਨੇਟਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਹਿਰੀ ਪੁਲ ਦੀਆਂ ਕੰਧਾਂ ਬਣਾਉਣ ਦੀ ਮੰਗ ਅਗਲੀ ਖ਼ਬਰ ਵਾਤਾਵਰਨ ਬਚਾਓ ਮੁਹਿੰਮ ਤਹਿਤ ਮੁਫਤ ਬੂਟੇ ਵੰਡੇ
Ad Position 24