07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਰੁੜਕੀ ਖੁਰਦ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਢਾਡੀ ਜਸਦੀਪ ਸਿੰਘ ਨਾਗਰ ਦਾ ਜਥਾ ਪ੍ਰੋਗਰਾਮ ਪੇਸ਼ ਕਰਦਾ ਹੋਇਆ। ਰੁੜਕੀ ਖੁਰਦ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਸਮਰਪਿਤ ਸਮਾਗਮ ਕਰਵਾਇਆ

ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਪਿੰਡ ਰੁੜਕੀ ਖੁਰਦ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲਿਆਂ ਤੇ ਬਾਬਾ ਠਾਕੁਰ ਸਿੰਘ ਗੜ੍ਹਪਧਾਣਾ ਵਾਲਿਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਪਿੰਡ ਰੁੜਕੀ ਖੁਰਦ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲਿਆਂ ਤੇ ਬਾਬਾ ਠਾਕੁਰ ਸਿੰਘ ਗੜ੍ਹਪਧਾਣਾ ਵਾਲਿਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਦੌਰਾਨ ਜਿਥੇ ਹੋਰ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਖਾਸ ਤੌਰ ’ਤੇ ਪਿੰਡ ਨਾਲ ਸੰਬੰਧਤ ਵੱਖ-ਵੱਖ ਪਿੰਡਾਂ ਵਿੱਚ ਵਿਆਹੀਆਂ ਗਈਆਂ ਧੀਆਂ ਵਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਪ੍ਰਬੰਧਕਾਂ ਵਲੋਂ ਸਹਿਯੋਗੀਆਂ ਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਪ੍ਰਧਾਨ ਦਸੌਂਧਾ ਸਿੰਘ, ਸੈਕਟਰੀ ਹਰਮੇਲ ਸਿੰਘ ਨਾਗਰਾ, ਅਵਤਾਰ ਸਿੰਘ, ਗੁਰਜੀਤ ਸਿੰਘ, ਲਖਵੀਰ ਸਿੰਘ, ਮੱਖਣ ਸਿੰਘ, ਨਾਈਬ ਸਿੰਘ ਨਥਾਣਾ, ਜਸਪਾਲ ਸਿੰਘ ਹੀਰ, ਤੀਰਥ ਸਿੰਘ ਢਿੱਲੋਂ, ਸੁਰਿੰਦਰ ਸਿੰਘ ਫੌਜੀ, ਸਤਨਾਮ ਸਿੰਘ, ਹਰਭਜਨ ਸਿੰਘ ਗੜ੍ਹੀ, ਜਥੇਦਾਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਨਾਗਰਾ, ਮਦਨ ਸਿੰਘ ਮੁਸਾਫਿਰ, ਕਾਬਲ ਰਠੌਰ, ਬਲਕਾਰ ਸਿੰਘ ਬੇਲੀ, ਪ੍ਰਧਾਨ ਸੁਖਵਿੰਦਰ ਸਿੰਘ ਰਾਏਪੁਰ, ਤਰਸੇਮ ਸਿੰਘ ਰਾਏ, ਜਥੇਦਾਰ ਤਰਨਜੀਤ ਸਿੰਘ ਗੜ੍ਹੀ ਤੇ ਸਮੂਹ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਗਾਏ ਮੈਡੀਕਲ ਜਾਂਚ ਕੈਂਪ ਦਾ ਦ੍ਰਿਸ਼। ਗੁ: ਦੂਖ ਨਿਵਾਰਨ ਸਾਹਿਬ ਝਿੰਗੜਾਂ ਵਿਖੇ ਸ... ਅਗਲੀ ਖ਼ਬਰ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ’ਚ ਜ਼ਿਲ੍ਹਾ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਬਲਾਕ ਦੇ ਅਹੁਦੇਦਾਰਾਂ ਦੀ ਚੋਣ
Ad Position 24