17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

‘ਆਪ’ ਨੇ ਡਾ. ਕੰਗ ਦਾ ਹਲਕਾ ਦਾਖਾ ਤੋਂ ਮੁੜ ਟਿਕਟ ਦੇ ਕੇ ਮਾਣ ਵਧਾਇਆ-ਪ੍ਰਧਾਨ ਈਸੇਵਾਲ, ਪ੍ਰਧਾਨ ਲਖਵੀਰ

ਹੰਬੜਾਂ, 17 ਨਵੰਬਰ (ਮੇਜਰ ਹੰਬੜਾਂ)- ਆਮ ਆਦਮੀ ਪਾਰਟੀ ਦੇ ਸਪਰੀਮੋ ਸ੍ਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਾਰਖੂ ਅੱਖ ਨਾਲ ਵਿਧਾਨ ਸਭਾ ਹਲਕਾ ਦਾਖਾ ’ਚ ਲਗਾਤਾਰ ਦੂਸਰੀ ਵਾਰ ਡਾ: ਕੇ. ਐੱਨ.

Ad Position 21
No active advertisement
ਅਜੀਤ ਡੈਸਕ 18-11-2026
ਹੰਬੜਾਂ, 17 ਨਵੰਬਰ (ਮੇਜਰ ਹੰਬੜਾਂ)- ਆਮ ਆਦਮੀ ਪਾਰਟੀ ਦੇ ਸਪਰੀਮੋ ਸ੍ਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਾਰਖੂ ਅੱਖ ਨਾਲ ਵਿਧਾਨ ਸਭਾ ਹਲਕਾ ਦਾਖਾ ’ਚ ਲਗਾਤਾਰ ਦੂਸਰੀ ਵਾਰ ਡਾ: ਕੇ. ਐੱਨ. ਐੱਸ. ਕੰਗ ਨੂੰ ਵਿਧਾਨ ਸਭਾ ਚੋਣਾਂ 2027 ਲਈ ਮੁੜ ਟਿਕਟ ਦੇ ਕੇ ਮਾਣ ਬਖਸ਼ਿਆ ਹੈ ਜੋ ਕਿ ਡਾ. ਕੰਗ ਵਲੋਂ ਹਲਕਾ ਦਾਖਾ ’ਚ ਕੀਤੇ ਰਿਕਾਰਡ ਤੋੜ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਅਤੇ ਉਨ੍ਹਾਂ ਦੀ ਇਮਾਨਦਾਰੀ ਤੇ ਮੋਹਰ ਹੈ। ਇਹ ਪ੍ਰਗਟਾਵਾ ਆਪ ਦੇ ਬਲਾਕ ਪ੍ਰਧਾਨ ਨਵਤੇਜ ਸਿੰਘ ਈਸੇਵਾਲ ਅਤੇ ਬਲਾਕ ਪ੍ਰਧਾਨ ਲਖਵੀਰ ਸਿੰਘ ਨੇ ਡਾ. ਕੰਗ ਨੂੰ ਦੂਸਰੀ ਵਾਰ ਹਲਕਾ ਦਾਖਾ ਤੋਂ ਪਾਰਟੀ ਵਲੋਂ ਟਿਕਟ ਦੇਣ ’ਤੇ ਵਧਾਈ ਦੇਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਲਕਾ ਦਾਖਾ ’ਚ ਡਾ. ਕੰਗ ਵਲੋਂ ਕੀਤੇ ਵਿਕਾਸ ਕਾਰਜਾਂ ਦਾ ਰਿਣੀ ਹੈ, ਜਿਸ ਦਾ ਕਰਜ ਹਲਕਾ ਦਾਖਾ ਦੇ ਲੋਕ ਇਸ ਵਾਰ ਉਨ੍ਹਾਂ ਨੂੰ 2027 ’ਚ ਵੱਡੀ ਲੀਡ ਨਾਲ ਜਿਤਾ ਕੇ ਮੋੜਨਗੇ। ਬਲਾਕ ਪ੍ਰਧਾਨ ਲਖਵੀਰ ਅਤੇ ਪ੍ਰਧਾਨ ਨਵਤੇਜ ਈਸੇਵਾਲ ਨੇ ਹੋਰ ਕਿਹਾ ਕਿ ‘ਆਪ’ ਸਰਕਾਰ ਵਲੋਂ ਕੀਤੇ ਕੰਮਾਂ ਨੂੰ ਲੋਕ ਕਦੇ ਵੀ ਭਲਾ ਨਹੀਂ ਸਕਣਗੇ, ਕਿਉਂਕਿ ਸੂਬੇ ’ਚ ਪਹਿਲੀ ‘ਆਪ’ ਸਰਕਾਰ ਹੈ, ਜਿਸ ਨੇ ਲੋਕਾਂ ਨੂੰ ਵੱਡੀਆਂ ਲੋਕ ਭਲਾਈ ਸਕੀਮਾਂ ਨਾਲ ਜੋੜਿਆ ਹੈ, ਜਿਸ ਨਾਲ ਸੂਬੇ ਦੇ ਲੋਕ ਮੁੜ ਸੂਬੇ ’ਚ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਤੇ ਬਲਾਕ ਪ੍ਰਧਾਨ ਬਲਵੀਰ ਸਿੰਘ ਵਲੀਪੁਰ ਕਲਾਂ, ਸਰਪੰਚ ਤੇਜਪਾਲ ਸਿੰਘ ਘਮਣੇਵਾਲ, ਸਰਪੰਚ ਜਗਦੇਵ ਸਿੰਘ ਬਾਣੀਏਵਾਲ, ‘ਆਪ’ ਆਗੂ ਪਰਮਿੰਦਰ ਸਿੰਘ ਸਿੱਧਵਾਂ, ਜਸਵੰਤ ਸਿੰਘ ਭੱਟੀ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ’ਚ ਮਹੰਤ ਜੋਗਿੰਦਰ ਦਾਸ ਦੀ ਬਰਸੀ ’ਤੇ ਭੰਡਾਰਾ 27 ਨੂੰ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਾਰੀ
Ad Position 24