17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਟਕਸਾਲੀ ਅਕਾਲੀਆਂ ਨੂੰ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ (ਬ) ਮਜ਼ਬੂਤ ਧਿਰ ਬਣਨ ਦੀ ਆਸ ਬੱਝੀ

ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਹਾਲ ਹੀ ’ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਨਵ-ਨਿਯੁਕਤ ਕੀਤੇ ਹਲਕਾ ਇੰਚਾਰਜ ਭਾਵ ਮੁੱਖ ਸੇਵਾਦਾਰ ਪ੍ਰਭਦੀਪ ਸਿੰਘ ਨੱਥੋਵਾਲ ਦੇ ਸਿਆਸੀ ਪਿੜ ’ਚ ਕੁੱਦਣ ਨਾਲ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛਿੜੀ ਹੋਈ ਹੈ। ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਅੰਦਰ ਬਤੌਰ ਡਿਪਟੀ ਡਾਇਰੈਕਟਰ ਦੇ ਵੱਕਾਰੀ ਅਹੁਦੇ ਨੂੰ ਅੱਧ ਵਿਚਾਲੇ ਤਿਆਗ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਬਾਂਹ ਫੜਨ ਵਾਲੇ ਨੱਥੋਵਾਲ ਦੀ ਅਗਵਾਈ ’ਚ ਅੱਜ ਟਕਸਾਲੀ ਅਕਾਲੀਆਂ ਨੂੰ ਵੱਡੀ ਆਸ ਜਾਗੀ ਹੈ ਕਿ ਭਵਿੱਖਤ ਵਿਧਾਨ ਸਭਾ ਚੋਣਾਂ-2027 ਦੇ ਚੋਣ ਦੰਗਲ ਸਮੇਂ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਧਿਰ ਵਜੋਂ ਉੱਭਰੇਗਾ।

Ad Position 21
No active advertisement
ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋ. ਅ. ਦਲ, ਪ੍ਰਭਦੀਪ ਸਿੰਘ ਨੱਥੋਵਾਲ ਹਲਕਾ ਇੰਚਾਰਜ, ਗੁਰਸ਼ਰਨ ਸਿੰਘ ਗਰੇਵਾਲ ਸੀਨੀ: ਅਕਾਲੀ ਆਗੂ 18-11-2026
ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਹਾਲ ਹੀ ’ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਨਵ-ਨਿਯੁਕਤ ਕੀਤੇ ਹਲਕਾ ਇੰਚਾਰਜ ਭਾਵ ਮੁੱਖ ਸੇਵਾਦਾਰ ਪ੍ਰਭਦੀਪ ਸਿੰਘ ਨੱਥੋਵਾਲ ਦੇ ਸਿਆਸੀ ਪਿੜ ’ਚ ਕੁੱਦਣ ਨਾਲ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛਿੜੀ ਹੋਈ ਹੈ। ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਅੰਦਰ ਬਤੌਰ ਡਿਪਟੀ ਡਾਇਰੈਕਟਰ ਦੇ ਵੱਕਾਰੀ ਅਹੁਦੇ ਨੂੰ ਅੱਧ ਵਿਚਾਲੇ ਤਿਆਗ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਬਾਂਹ ਫੜਨ ਵਾਲੇ ਨੱਥੋਵਾਲ ਦੀ ਅਗਵਾਈ ’ਚ ਅੱਜ ਟਕਸਾਲੀ ਅਕਾਲੀਆਂ ਨੂੰ ਵੱਡੀ ਆਸ ਜਾਗੀ ਹੈ ਕਿ ਭਵਿੱਖਤ ਵਿਧਾਨ ਸਭਾ ਚੋਣਾਂ-2027 ਦੇ ਚੋਣ ਦੰਗਲ ਸਮੇਂ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਧਿਰ ਵਜੋਂ ਉੱਭਰੇਗਾ।ਅੱਜ ਸਰਕਾਰੀ ਪੱਧਰ ਦੀਆਂ ਸਟੇਜਾਂ ’ਤੇ ਵੱਖ-ਵੱਖ ਮੁੱਖ ਮੰਤਰੀਆਂ ਦੀਆਂ ਦਾ ਮੰਚ ਸੰਚਾਲਨ ਕਰਨ ਵਜੋਂ ਹੀ ਨਹੀਂ ਬੋਲਣ ਸ਼ੈਲੀ ਤੇ ਲਿਆਕਤ ਪੱਖੋਂ ‘ਗੁੱਡ ਬੁੱਕ’ ’ਚ ਦਰਜ ਆਲ੍ਹਾ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਇੱਕਦਮ ਸਰਕਾਰੀ ਨੁਮਾਇੰਦੇ ਵਜੋਂ ਆਪਣੀ ਬਾਂਹ ਛੁਡਾ ਕੇ ਸਮਾਜ ਲਈ ਕੁਝ ਕਰਨ ਦੀ ਭਾਵਨਾ ਨਾਲ ਆਪਣੇ ਜੱਦੀ ਹਲਕਾ ਰਾਏਕੋਟ ਦੀ ਸਿਆਸਤ ’ਚ ਕੁੱਦਣ ਨੂੰ ਸਿਆਸੀ ਪੰਡਿਤ ਦੇਖ ਰਹੇ ਹਨ ਕਿ ਅਜਿਹਾ ਕੀ ਹੋਇਆ ਕਿ ਉਨ੍ਹਾਂ ਪਿਛਲੇ ਡੇਢ ਦਹਾਕੇ ਤੋਂ ਇਕ ਚੰਗੇ ਆਗੂ ਦੀ ਠੋਸ ਅਗਵਾਈ ਤੋਂ ਵਾਂਝੇ ਪਏ ਹਲਕੇ ਦੇ ਆਗੂਆਂ/ਵਰਕਰਾਂ ਦੀ ਬਾਂਹ ਫੜਨ ਲਈ ਮਜ਼ਬੂਰ ਹੋਣਾ ਪਿਆ। ਦੂਜੇ ਪਾਸੇ ਇਹ ਵੀ ਆਮ ਧਾਰਨਾ ਸੀ ਕਿ ਹਾਈਕਮਾਨ ਅਕਾਲੀ ਦਲ ਵਲੋਂ ਹਲਕੇ ਨੂੰ ਉੱਕਾ ਹੀ ਅੱਖੋਂ ਪਰੋਖੇ ਕੀਤਾ ਹੋਇਆ ਹੈ ਕਿਉਂਕਿ ਪਹਿਲਾਂ ਤਾਂ ਇਹੀ ਸਪੱਸ਼ਟ ਨਹੀਂ ਸੀ ਹੁੰਦਾ ਕਿ ਇੱਥੋਂ ਉਮੀਦਵਾਰ ਕਿਸ ਨੂੰ ਬਣਾਇਆ ਜਾਣਾ ਹੈ..? ਜਿਉਂ ਹੀ ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਨੱਥੋਵਾਲ ਵਿਖੇ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਰਨ ਸਮੇਂ ਹਲਕਾ ਇੰਚਾਰਜ ਥਾਪੇ ਜਾਣ ਦੇ ਨਾਲ-ਨਾਲ ਵਿਧਾਨ ਸਭਾ ਲਈ ਉਮੀਦਵਾਰ ਵੀ ਐਲਾਨ ਦਿੱਤਾ ਤਾਂ ਅਕਾਲੀ ਖੇਮਿਆਂ ਸਮੇਤ ਆਮ ਲੋਕਾਂ ’ਚ ਖੁਸ਼ੀ ਪਾਈ ਗਈ ਤੇ ਉਨ੍ਹਾਂ ਨੂੰ ਆਪਣੇ ਹਲਕੇ ਤੇ ਹਲਕੇ ਦੇ ਅਧੂਰੇ ਪਏ ਵਿਕਾਸ ਕਾਰਜਾਂ ਦੀ ਉਮੀਦ ਜਾਗ ਪਈ। ਇਸ ਸਬੰਧੀ ਗੱਲ ਕਰਦਿਆਂ ਸੀਨੀਅਰ ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ/ਬੜੂੰਦੀ ਨੇ ਕਿਹਾ ਕਿ ਪ੍ਰਸਾਸ਼ਨਿਕ ਸੂਝ ਬੂਝ ਵਾਲੇ ਪ੍ਰਭਦੀਪ ਸਿੰਘ ਨੱਥੋਵਾਲ ਦੀ ਲਿਆਕਤ ਤੋਂ ਲੋੋਕ ਪਹਿਲਾਂ ਹੀ ਪ੍ਰਭਾਵਿਤ ਨੇ ਕਿਉਂਕਿ ਉਹ ਸਥਾਨਕ ਹਲਕੇ ਦੇ ਲੋਕਾਂ ਦੀਆਂ ਮੰਗਾਂ, ਲੋੜਾਂ ਤੇ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ।ਨੱਥੋਵਾਲ ਨੇ ਅੱਜ ਹਲਕਾ ਰਾਏਕੋਟ ਦੇ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਆਮ ਲੋਕਾਂ ਦੀ ਹਾਜ਼ਰੀ ਵਿਚ ਰਾਏਕੋਟ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਭਾਵ ਲੋਕਾਂ ਨੂੰ ਅਗਾਮੀ ਚੋਣਾਂ ਸਮੇਂ ‘ਚੋਣ ਨਿਸ਼ਾਨ ਤੱਕੜੀ’ ’ਤੇ ਮੋਹਰਾਂ ਲਗਾਉਣ ਲਈ ਪ੍ਰੇਰਿਤ ਕਰਨ ਲਈ ਹਲਕੇ ਦੇ ਹਰ ਪਿੰਡ/ਸ਼ਹਿਰ ਅੰਦਰ ਘਰ, ਮੁਹੱਲੇ ਜਾਣ ਦਾ ਬੀੜਾ ਚੁੱਕ ਲਿਆ ਹੈ। ਛੋਟੇ ਜਿਹੇ ਸੱਦੇ ’ਤੇ ਹੋ ਰਹੇ ਵੱਡੇ ਇਕੱਠ ਸਾਬਿਤ ਕਰ ਰਹੇ ਹਨ ਕਿ ਅਕਾਲੀ ਪੱਖੀ ਚੰਗੇ ਨਤੀਜੇ ਆਉਣਾ ਸੁਭਾਵਿਕ ਹਨ।
Ad Position 22
No active advertisement
ਪਿਛਲੀ ਖ਼ਬਰ ਸਬ-ਤਹਿਸੀਲ ਸਿੱਧਵਾਂ ਬੇਟ ’ਚ ਘੱਟ ਅਸ਼ਟਾਮ ਫ਼ੀਸ ਭਰ ਕੇ ਰਜਿਸਟਰੀ ਕਰਵਾਉਣ ਵਾਲੇ 36 ਲੋਕਾਂ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਾਤਾ ਗਹਿਲੀ ਮੰਦਰ ਪਿੰਡ ਬੀਲ੍ਹਾ ਵਿਖੇ ਮੋਦਗਿਲ ਬਰਾਦਰੀ ਦੀ ਮੀਟਿੰਗ
Ad Position 24