17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੋਦੀ ਨੇ ਫਰਸ਼ ਤੋਂ ਚੁੱਕਿਆ ਤਿਰੰਗੇ ਦੇ ਨਿਸ਼ਾਨ ਵਾਲਾ ਕਾਰਡ

ਮਨੀਲਾ, 17 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ’ਚ ਆਸੀਆਨ ਸੰਮੇਲਨ ਤੋਂ ਇਲਾਵਾ ਹੋਈ ਕੁਆਡ ਆਗੂਆਂ ਦੀ ਬੈਠਕ ਦੌਰਾਨ ਭਾਰਤੀ ਤਿਰੰਗੇ ਪ੍ਰਤੀ ਸਨਮਾਨ ਦਿਖਾਉਂਦਿਆਂ ਫਰਸ਼ ਤੋਂ ਇਸ ਦਾ ਛੋਟਾ ਨਿਸ਼ਾਨ ਚੁੱਕ ਕੇ ਆਪਣੀ ਜੇਬ ’ਚ ਰੱਖ ...

Ad Position 21
No active advertisement
ਅਜੀਤ ਡੈਸਕ 17-11-2026

ਮਨੀਲਾ, 17 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ’ਚ ਆਸੀਆਨ ਸੰਮੇਲਨ ਤੋਂ ਇਲਾਵਾ ਹੋਈ ਕੁਆਡ ਆਗੂਆਂ ਦੀ ਬੈਠਕ ਦੌਰਾਨ ਭਾਰਤੀ ਤਿਰੰਗੇ ਪ੍ਰਤੀ ਸਨਮਾਨ ਦਿਖਾਉਂਦਿਆਂ ਫਰਸ਼ ਤੋਂ ਇਸ ਦਾ ਛੋਟਾ ਨਿਸ਼ਾਨ ਚੁੱਕ ਕੇ ਆਪਣੀ ਜੇਬ ’ਚ ਰੱਖ ਲਿਆ।

ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖੋ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਦੀ, ਟਰੰਪ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਜਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਸਾਂਝੀ ਤਸਵੀਰ ਖਿਚਵਾਉਣ ਲਈ ਇਕੱਠੇ ਹੋਏ।

ਆਗੂਆਂ ਦੇ ਖੜ੍ਹੇ ਹੋਣ ਵਾਲੇ ਸਥਾਨ ਦੀ ਪਛਾਣ ਲਈ ਫਰਸ਼ ’ਤੇ ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਵਾਲੇ ਛੋਟੇ ਕਾਰਡ ਰੱਖੇ ਗਏ ਸਨ। ਵੀਡੀਓ ’ਚ ਮੋਦੀ ਨੂੰ ਭਾਰਤੀ ਝੰਡੇ ਵਾਲਾ ਕਾਰਡ ਚੁੱਕ ਕੇ ਜੇਬ ’ਚ ਰੱਖਦਿਆਂ ਦੇਖਿਆ ਜਾ ਸਕਦਾ ਹੈ।

ਇਹ ਘਟਨਾ ਅਗਸਤ 2023 ’ਚ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਖੇ ਹੋਏ ਬ੍ਰਿਕਸ ਸੰਮੇਲਨ ਦੌਰਾਨ ਵਾਪਰੀ ਅਜਿਹੀ ਹੀ ਘਟਨਾ ਦੀ ਯਾਦ ਦਿਵਾਉਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਗਾਜ਼ਾ ਵਿਚ ਮਨੁੱਖੀ ਸੰਕਟ ਹੋਇਆ ਹੋਰ ਗੰਭੀਰ, 17 ਲੱਖ ਤੋਂ ਵੱਧ ਲੋਕ ਬੇਘਰ ਅਗਲੀ ਖ਼ਬਰ ਦਿਲਜੀਤ ਦੋਸਾਂਝ ਨੇ ਗਿਰ ਨੈਸ਼ਨਲ ਪਾਰਕ ’ਚ ਮਾਣਿਆ ਜੰਗਲੀ ਜੀਵਾਂ ਦਾ ਨਜ਼ਾਰਾ, ਸ਼ੇਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਦੇਖ...
Ad Position 24