ਮਾਤਾ ਗਹਿਲੀ ਮੰਦਰ ਪਿੰਡ ਬੀਲ੍ਹਾ ਵਿਖੇ ਮੋਦਗਿਲ ਬਰਾਦਰੀ ਦੀ ਮੀਟਿੰਗ
ਜੋਧਾਂ, 17 ਨਵੰਬਰ (ਗੁਰਵਿੰਦਰ ਸਿੰਘ ਹੈਪੀ)- ਮਾਤਾ ਗਹਿਲੀ ਮੰਦਰ ਪਿੰਡ ਬੀਲ੍ਹਾ ਵਿਖੇ ਮੋਦਗਿਲ ਬਰਾਦਰੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਦੇਵ ਕ੍ਰਿਸ਼ਨ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੀਤ ਪ੍ਰਧਾਨ ਰਜਿੰਦਰ ਸਿੰਘ ਮੋਦਗਿਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24 ਨਵੰਬਰ, ਦਿਨ ਮੰਗਲਵਾਰ ਨੂੰ ਕੱਤਕ ਦੀ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਜੋਧਾਂ, 17 ਨਵੰਬਰ (ਗੁਰਵਿੰਦਰ ਸਿੰਘ ਹੈਪੀ)- ਮਾਤਾ ਗਹਿਲੀ ਮੰਦਰ ਪਿੰਡ ਬੀਲ੍ਹਾ ਵਿਖੇ ਮੋਦਗਿਲ ਬਰਾਦਰੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਦੇਵ ਕ੍ਰਿਸ਼ਨ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੀਤ ਪ੍ਰਧਾਨ ਰਜਿੰਦਰ ਸਿੰਘ ਮੋਦਗਿਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24 ਨਵੰਬਰ, ਦਿਨ ਮੰਗਲਵਾਰ ਨੂੰ ਕੱਤਕ ਦੀ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਸਮੂਹ ਮੋਦਗਿਲ ਬਰਾਦਰੀ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੁਭ ਦਿਹਾੜੇ ’ਤੇ ਮੰਦਰ ਵਿਖੇ ਪੁੱਜ ਕੇ ਮਾਤਾ ਗਹਿਲੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸ਼ਾਮ ਪ੍ਰਸਾਦ ਮੋਦਗਿਲ, ਹਰਬੰਸ ਲਾਲ ਮੋਦਗਿਲ, ਸੋਮ ਪ੍ਰਕਾਸ਼ ਮੋਦਗਿਲ, ਕਰਮ ਚੰਦ ਮੋਦਗਿਲ, ਭੁਪਿੰਦਰ ਮੋਦਗਿਲ, ਮਾ. ਤੀਰਥ ਰਾਮ ਮੋਦਗਿਲ, ਸੰਦੀਪ ਮੋਦਗਿਲ, ਰਜਿੰਦਰ ਮੋਦਗਿਲ, ਗੁਰਦੀਪ ਮੋਦਗਿਲ, ਸੰਤੋਸ਼ ਰਾਣੀ ਮੋਦਗਿਲ ਤੇ ਉਮਾ ਮੋਦਗਿਲ ਆਦਿ ਹਾਜ਼ਰ ਸਨ।