17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗਾਜ਼ਾ ਵਿਚ ਮਨੁੱਖੀ ਸੰਕਟ ਹੋਇਆ ਹੋਰ ਗੰਭੀਰ, 17 ਲੱਖ ਤੋਂ ਵੱਧ ਲੋਕ ਬੇਘਰ

ਜਿਨੇਵਾ, 17 ਨਵੰਬਰ (ਯੂ.ਐਨ.ਆਈ.)-ਗਾਜ਼ਾ ਵਿਚ ਮਨੁੱਖੀ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ । ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿਚ 17 ਲੱਖ ਤੋਂ ਵੱਧ ਲੋਕ ਬੇਘਰ ਹਨ, ਜਦਕਿ 14 ਲੱਖ ਲੋਕ ਗੰਭੀਰ ਭੁੱਖਮਰੀ ਦਾ ਸਾਹਮਣਾ ਕਰ ਰਹੇ ....

Ad Position 21
No active advertisement
ਅਜੀਤ ਡੈਸਕ 17-11-2026

ਜਿਨੇਵਾ, 17 ਨਵੰਬਰ (ਯੂ.ਐਨ.ਆਈ.)-ਗਾਜ਼ਾ ਵਿਚ ਮਨੁੱਖੀ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ । ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿਚ 17 ਲੱਖ ਤੋਂ ਵੱਧ ਲੋਕ ਬੇਘਰ ਹਨ, ਜਦਕਿ 14 ਲੱਖ ਲੋਕ ਗੰਭੀਰ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਲਗਭਗ 20 ਲੱਖ ਲੋਕਾਂ ਨੂੰ ਰਹਿਣ ਲਈ ਸਹਾਇਤਾ ਦੀ ਲੋੜ ਹੈ ।

ਸੰਯੁਕਤ ਰਾਸ਼ਟਰ (ਯੂ.ਐਨ.), ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (ਆਈ.ਓ.ਐਮ.) ਅਤੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ.) ਨੇ ਸਰਦੀ ਦੇ ਮੌਸਮ ਨੂੰ ਦੇਖਦਿਆਂ ਮਨੁੱਖੀ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਪ੍ਰਗਟਾਇਆ ਹੈ । ਉਨ੍ਹਾਂ ਮੁਤਾਬਕ ਠੰਢ, ਹੜ੍ਹਾਂ ਤੇ ਰਾਹਤ ਸਮੱਗਰੀ ਦੀ ਸਪਲਾਈ ਵਿਚ ਰੁਕਾਵਟਾਂ ਕਾਰਨ ਬੇਘਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ । ਬੇਘਰ ਲੋਕਾਂ ਦੇ ਰਹਿਣ ਵਾਲੇ 1,700 ਤੋਂ ਵੱਧ ਕੈਂਪਾਂ ਵਿਚੋਂ ਅੱਧੇ ਤੋਂ ਜ਼ਿਆਦਾ ਹੜ੍ਹਾਂ ਦੇ ਖਤਰੇ ਵਾਲੇ ਇਲਾਕਿਆਂ ਵਿਚ ਹਨ ।

ਆਈ.ਓ.ਐਮ. ਨੇ ਰਾਹਤ ਕਾਰਜਾਂ ਲਈ 17.3 ਕਰੋੜ ਡਾਲਰ ਦੀ ਮੰਗ ਕੀਤੀ ਹੈ । ਇਸੇ ਤਰ੍ਹਾਂ ਡਬਲਯੂ.ਐਫ.ਪੀ. ਨੂੰ ਅਗਲੇ ਛੇ ਮਹੀਨਿਆਂ ਦੌਰਾਨ ਫਲਸਤੀਨ ਵਿਚ 20 ਲੱਖ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਲਈ 43.6 ਕਰੋੜ ਡਾਲਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਫੰਡਾਂ ਦੀ ਕਮੀ ਕਾਰਨ ਲੋਕਾਂ ਨੂੰ ਗਰਮ ਭੋਜਨ ਹੁਣ ਹਰ ਦੂਜੇ ਦਿਨ ਦਿੱਤਾ ਜਾ ਰਿਹਾ ਹੈ ।

ਰਿਪੋਰਟ ਮੁਤਾਬਕ ਗਾਜ਼ਾ ਦੀ 80 ਫੀਸਦੀ ਆਬਾਦੀ ਬੇਰੁਜ਼ਗਾਰ ਹੈ ਤੇ ਦੋ-ਤਿਹਾਈ ਲੋਕ ਗੰਭੀਰ ਭੁੱਖਮਰੀ ਨਾਲ ਜੂਝ ਰਹੇ ਹਨ । ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਨੁੱਖੀ ਸਹਾਇਤਾ ਜਾਰੀ ਨਾ ਰਹੀ ਤਾਂ 2026 ਦੇ ਅੰਤ ਤੱਕ ਗਾਜ਼ਾ ਦੀ 90 ਫੀਸਦੀ ਆਬਾਦੀ, ਲਗਭਗ 19 ਲੱਖ ਲੋਕ, ਗੰਭੀਰ ਖੁਰਾਕ ਸੰਕਟ ਦਾ ਸਾਹਮਣਾ ਕਰ ਸਕਦੇ ਹਨ ।

ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਮਦਦ ਵਧਾਉਣ ਤੇ ਸਰਦੀ ਤੋਂ ਬਚਾਅ ਲਈ ਕੰਬਲ, ਗਰਮ ਕੱਪੜੇ, ਟੈਂਟ ਤੇ ਖਾਣਾ ਪਕਾਉਣ ਵਾਲਾ ਬਾਲਣ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਢਾਕਾ ਹਵਾਈ ਅੱਡੇ ਨੇੜੇ ਦੇਸੀ ਬੰਬ ਧਮਾਕੇ ਅਗਲੀ ਖ਼ਬਰ ਮੋਦੀ ਨੇ ਫਰਸ਼ ਤੋਂ ਚੁੱਕਿਆ ਤਿਰੰਗੇ ਦੇ ਨਿਸ਼ਾਨ ਵਾਲਾ ਕਾਰਡ
Ad Position 24