27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਖੁਰਾਲਗੜ੍ਹ ਸਾਹਿਬ ਵਿਖੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਹੋਏ ਨਤਮਸਤਕ

ਬੀਣੇਵਾਲ, 26 ਅਕਤੂਬਰ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਚਰਨਛੋਹ ਗੰਗਾ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਸਾਥੀਆਂ ਸਮੇਤ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੀ ਪਵਿੱਤਰ ਯਾਦ ਨੂੰ ਨਮਨ ਕਰਦਿਆਂ ਸਰਬੱਤ ਦੇ ਭਲੇ, ਸਮਾਜਿਕ ਸਾਂਝ ਤੇ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

Ad Position 21
No active advertisement
ਅਜੀਤ ਡੈਸਕ 27-10-2026
ਬੀਣੇਵਾਲ, 26 ਅਕਤੂਬਰ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਚਰਨਛੋਹ ਗੰਗਾ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਸਾਥੀਆਂ ਸਮੇਤ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੀ ਪਵਿੱਤਰ ਯਾਦ ਨੂੰ ਨਮਨ ਕਰਦਿਆਂ ਸਰਬੱਤ ਦੇ ਭਲੇ, ਸਮਾਜਿਕ ਸਾਂਝ ਤੇ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਧਾਨ ਪਰਗਟ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਨੁਮਾਇੰਦਿਆਂ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ ਗੜ੍ਹਸ਼ੰਕਰ ਅਤੇ ਪੰਕਜ ਕ੍ਰਿਪਾਲ ਮੈਂਬਰ ਪੀ. ਪੀ. ਸੀ. ਸੀ. ਗੁਰੂ ਘਰ ਦੀ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਮੈਂਬਰ ਗਿਆਨ ਚੰਦ ਦੀਵਾਲੀ ਯੂ. ਕੇ., ਸੰਤ ਕਰਮ ਚੰਦ, ਬਾਬਾ ਦਿਆਲ ਚੰਦ, ਮਨਜੀਤ ਮੁੱਗੋਵਾਲ, ਸਵਾਗਤੀ ਕਮੇਟੀ ਦੇ ਮੁਖੀ ਸ੍ਰੀ ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ, ਪ੍ਰੈੱਸ ਸਕੱਤਰ ਗੁਰਬਖ਼ਸ਼ ਸਿੰਘ ਮਹੇ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਸੋਮ ਨਾਥ ਗੰਗੜ, ਤਾਰਾ ਚੰਦ, ਜਰਨੈਲ ਸਿੰਘ ਕੁੱਲੇਵਾਲ, ਹਰਭਜਨ ਬਸੀ, ਮਹਿੰਦਰ ਸਿੰਘ ਬਸੀ, ਰਾਮ ਸਿੰਘ ਖੁਰਾਲੀ, ਦਲਵੀਰ ਰਾਜੂ, ਸੁਰਜੀਤ ਖ਼ਾਨਪੁਰੀ, ਬਿਜੇਸ਼ਵਰ ਕੁਮਾਰ, ਨਰਿੰਦਰ ਮਿਸਤਰੀ, ਟਿੰਕੂ ਅਡੋਨ, ਮਹੇਸ਼ ਸੂਦ, ਪੀ. ਐਲ. ਸੂਦ, ਡਾਕਟਰ ਸਤਪਾਲ, ਮਾਸਟਰ ਰਾਮ ਦਾਸ ਸਮੇਤ ਕੁੱਝ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੜਗੇ ਦੀ ਟਿੱਪਣੀ ਕਾਂਗਰਸ ਦੇ ਵਿਚਾਰਧਾਰਕ ਦੀਵਾਲੀਏਪਣ ਨੂੰ ਦਰਸਾਉਂਦੀ ਹੈ-ਅਜੈ ਕੌਸ਼ਲ ਸੇਠੂ ਅਗਲੀ ਖ਼ਬਰ ਸੀ. ਐਚ. ਸੀ. ਹਸਪਤਾਲ ਬੀਣੇਵਾਲ ’ਚ ਪੋਲਿਓ ਦਿਵਸ ਮੌਕੇ ਮਰੀਜ਼ਾਂ ਨੂੰ ਕੀਤਾ ਜਾਗਰੂਕ
Ad Position 24