26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਲਕਸੀਹਾਂ ਸਕੂਲ ’ਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਧੀਮਾਨ ਨੇ ਬੱਚਿਆਂ ਨੂੰ ਕੀਤੀ ਅਪੀਲ

ਰਾਮਗੜ੍ਹ ਸੀਕਰੀ, 26 ਅਕਤੂਬਰ (ਕਟੋਚ)-ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ, ਭੰਗੋਲ ਤੇ ਇਸ ਦੇ ਗੌਰਵਮਈ ਇਤਿਹਾਸ ਤੇ ਪਿਛੋਕੜ ਸੰਬੰਧੀ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਪੀ. ਐਮ.

Ad Position 21
No active advertisement
ਲਕਸੀਹਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸੰਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਸਮੇਂ ਭਾਰਤ ਜਗਾਓ ਅੰਦੋਲਨ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਹੋਰ। ਤਸਵੀਰ. ਅਵਤਾਰ ਸਿੰਘ ਅਟਵਾਲ 27-10-2026
ਰਾਮਗੜ੍ਹ ਸੀਕਰੀ, 26 ਅਕਤੂਬਰ (ਕਟੋਚ)-ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ, ਭੰਗੋਲ ਤੇ ਇਸ ਦੇ ਗੌਰਵਮਈ ਇਤਿਹਾਸ ਤੇ ਪਿਛੋਕੜ ਸੰਬੰਧੀ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇਕ ਤਲਵਾੜਾ ਦੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਤੇ ਦੇਖ-ਰੇਖ ਹੇਠ ਜੰਗ ਆਜ਼ਾਦੀ ਯਾਦਗਾਰ ਕਰਤਾਰਪੁਰ ਦਾ ਟੂਰ ਲਗਾਇਆ। ਇਸ ਮੌਕੇ ਵੱਖ-ਵੱਖ ਵਿਸ਼ਾ ਸਮੂਹ ਦੇ ਕਰੀਬ 250 ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਯੋਗਦਾਨ ਤੇ ਸ਼ਹੀਦੀਆਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ। ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਿੱਦਿਅਕ ਟੂਰ ਵਿਚ ਸਕੂਲ ’ਚੋਂ ਚੱਲ ਰਹੇ ਵਿਸ਼ਾ ਸਮੂਹ ਵਿਗਿਆਨ, ਆਰਟਸ, ਵੋਕੇਸ਼ਨਲ ਅਤੇ ਕਾਮਰਸ ਵਿਸ਼ਾ ਸਮੂਹ ਦੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਵਿਦਿਆਰਥੀਆਂ ਦੀ ਅਗਵਾਈ ਉਪ ਪ੍ਰਿੰਸੀਪਲ ਹਮਿੰਦਰ ਪਲਿਆਲ, ਮੋਨੀਕਾ ਠਾਕਰ, ਨੀਨਾ ਚੌਧਰੀ, ਨਰਿੰਦਰ ਪਾਲ, ਸੰਦੀਪ ਜਰਿਆਲ, ਅਨੁਜ ਬੜਿਆਲ, ਬਿਕਰਮ ਸਿੰਘ, ਕਵਿਤਾ ਕਾਲਰਾ, ਜਸਵਿੰਦਰ ਕੌਰ, ਤੇਜਿੰਦਰ ਕੌਰ, ਅਮਿਤਾ, ਸੁਨੀਤਾ, ਮਹਿੰਦਰ ਸਿੰਘ ਵਲੋਂ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਸੰਬੰਧੀ ਮਾਰਗ ਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬ ਦੇ ਸ਼ਹੀਦਾਂ ਸੰਬੰਧੀ ਜਾਣਕਾਰੀ ਹਾਸਿਲ ਕਰਕੇ ਵਿਦਿਆਰਥੀ ਕਾਫ਼ੀ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਉਕਤ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਰੌਸ਼ਨੀ ਮੇਲਾ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਸਕੂਲ ਕੋਟਲਾ ਨੌਧ ਸਿੰਘ ’ਚ 16 ਸਾਲ ਦੇ ਸਕੂਲੀ ਬੱਚਿਆਂ ਦਾ ਟੀਕਾਕਰਨ
Ad Position 24