ਖੜਗੇ ਦੀ ਟਿੱਪਣੀ ਕਾਂਗਰਸ ਦੇ ਵਿਚਾਰਧਾਰਕ ਦੀਵਾਲੀਏਪਣ ਨੂੰ ਦਰਸਾਉਂਦੀ ਹੈ-ਅਜੈ ਕੌਸ਼ਲ ਸੇਠੂ
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਭਾਜਪਾ ਦੇ ਸੀਨੀਅਰ ਆਗੂ ਤੇ ਭਾਜਪਾ ਜਲੰਧਰ ਦੇ ਸਹਿ-ਸੰਯੋਜਕ ਅਜੈ ਕੌਸ਼ਲ ਸੇਠੂ ਨੇ ਪਟਨਾ ਵਿਖੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਕਥਿਤ ਤੌਰ ’ਤੇ ਕੀਤੀ ਅਮਰਿਆਦਿਤ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਤੀ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਨਾ ਲੋਕਤੰਤਰੀ ਪਰੰਪਰਾਵਾਂ ਦੇ ਅਨੁਕੂਲ ਨਹੀਂ ਹੈ।
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਭਾਜਪਾ ਦੇ ਸੀਨੀਅਰ ਆਗੂ ਤੇ ਭਾਜਪਾ ਜਲੰਧਰ ਦੇ ਸਹਿ-ਸੰਯੋਜਕ ਅਜੈ ਕੌਸ਼ਲ ਸੇਠੂ ਨੇ ਪਟਨਾ ਵਿਖੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਕਥਿਤ ਤੌਰ ’ਤੇ ਕੀਤੀ ਅਮਰਿਆਦਿਤ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਤੀ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਨਾ ਲੋਕਤੰਤਰੀ ਪਰੰਪਰਾਵਾਂ ਦੇ ਅਨੁਕੂਲ ਨਹੀਂ ਹੈ। ਇਹ ਕਾਂਗਰਸ ਦੀ ਸਿਆਸੀ ਸੋਚ ਤੇ ਵਿਚਾਰਧਾਰਕ ਸਥਿਤੀ ’ਤੇ ਸਵਾਲ ਖੜ੍ਹੇ ਕਰਦਾ ਹੈ। ਅਜੈ ਕੌਸ਼ਲ ਸੇਠੂ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਲਗਾਤਾਰ ਆਪਣੀ ਸਿਆਸੀ ਭਾਸ਼ਾ ਦਾ ਪੱਧਰ ਡੇਗ ਰਹੀ ਹੈ। ਸੇਠੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇਸ਼ ਦੇ ਵਿਕਾਸ, ਲੋਕ ਭਲਾਈ ਤੇ ਕੌਮੀ ਹਿਤਾਂ ਨਾਲ ਜੁੜੇ ਮੁੱਦਿਆਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਿਰੋਧ ਕਰਦੇ ਸਮੇਂ ਸੰਵਿਧਾਨਕ ਅਹੁਦਿਆਂ ਤੇ ਲੋਕਤੰਤਰੀ ਮਰਿਆਦਾਵਾਂ ਦਾ ਸਤਿਕਾਰ ਕਰਨ।