ਸੀ. ਐਚ. ਸੀ. ਹਸਪਤਾਲ ਬੀਣੇਵਾਲ ’ਚ ਪੋਲਿਓ ਦਿਵਸ ਮੌਕੇ ਮਰੀਜ਼ਾਂ ਨੂੰ ਕੀਤਾ ਜਾਗਰੂਕ
ਬੀਣੇਵਾਲ, 26 ਅਕਤੂਬਰ (ਬੈਜ ਚੌਧਰੀ)-ਡਾ. ਨਿਰਮਲ ਕੁਮਾਰ ਐਸ.
ਬੀਣੇਵਾਲ, 26 ਅਕਤੂਬਰ (ਬੈਜ ਚੌਧਰੀ)-ਡਾ. ਨਿਰਮਲ ਕੁਮਾਰ ਐਸ. ਐਮ. ਓ. ਸੀ. ਐਚ. ਸੀ. ਬੀਣੇਵਾਲ ਦੀ ਅਗਵਾਈ ‘ਚ ਸੀ. ਐਚ. ਸੀ. ਹਸਪਤਾਲ ਬੀਣੇਵਾਲ ਵਿਖੇ ਵਿਸ਼ਵ ਪੋਲੀਓ ਦਿਵਸ ਮੌਕੇ ਮਰੀਜ਼ਾਂ ਨੂੰ ਪੋਲਿਓ ਬਿਮਾਰੀ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਸੀ. ਐਚ. ਸੀ. ਬੀਣੇਵਾਲ ਦੇ ਸਟਾਫ਼ ਵਲੋਂ ਮਰੀਜ਼ਾਂ ਨੂੰ ਪੋਲਿਓ ਤੋਂ ਬਚਾਅ, ਬੱਚਿਆਂ ਨੂੰ ਸਮੇਂ ਸਿਰ ਪੋਲੀਓ ਬੂੰਦਾਂ ਪਿਲਾਉਣ ਅਤੇ ਪੋਲੀਓ ਮੁਕਤ ਸਮਾਜ ਦੀ ਸਿਰਜਨਾ ਵਾਰੇ ਜਾਣਕਾਰੀ ਦਿੱਤੀ। ਸਟਾਫ਼ ਨੇ ਦੱਸਿਆ ਕਿ ਪੋਲਿਓ ਇਕ ਗੰਭੀਰ ਬਿਮਾਰੀ ਹੈ। ਜਿਸ ਤੋਂ ਬਚਾਅ ਲਈ ਬੱਚਿਆਂ ਨੂੰ ਸਿਹਤ ਵਿਭਾਗ ਵਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਪੋਲਿਓ ਬੂੰਦਾਂ ਪਿਲਾਉਣਾ ਤੇ ਟੀਕਾ ਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਤਰਨਵੀਰ ਸਿੰਘ, ਡਾ. ਸਨੀ ਚੌਧਰੀ, ਸਟਾਫ਼ ਨਰਸ ਬੀਨਾ ਸੋਨੀ ਤੇ ਰਾਜਵੀਰ ਕੌਰ, ਫਾਰਮੇਸੀ ਅਫ਼ਸਰ ਨਮਰਤਾ ਤੇ ਪ੍ਰੀਤੀ, ਰੇਡੀਓਗ੍ਰਾਫਰ ਰਾਜ ਰਾਣੀ, ਧਰਮਿੰਦਰ ਸਿੰਘ, ਰੋਸ਼ਨ ਲਾਲ, ਪਰਮਜੀਤ ਸਿੰਘ, ਜਸਵਿੰਦਰ ਕੁਮਾਰ ਹਾਜ਼ਰ ਸਨ।