27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਸ਼ਹੂਰ ਟੀਵੀ ਸ਼ੋਅ ‘ਸੀਆਈਡੀ’ ਦੇ ਨਿਰਮਾਤਾ ਬੀ.ਪੀ. ਸਿੰਘ ਦਾ ਦਿਹਾਂਤ

ਚੰਡੀਗੜ੍ਹ, 27 ਅਕਤੂਬਰ (ਵਿਸ਼ਵ ਵਾਰਤਾ): ਮਸ਼ਹੂਰ ਟੀਵੀ ਸ਼ੋਅ ‘ਸੀਆਈਡੀ’ ਅਤੇ ‘ਆਹਟ’ ਦੇ ਨਿਰਮਾਤਾ-ਨਿਰਦੇਸ਼ਕ ਬ੍ਰਿਜੇਂਦਰ ਪਾਲ ਸਿੰਘ (ਬੀ.ਪੀ. ਸਿੰਘ) ਦਾ ਮੰਗਲਵਾਰ...

Ad Position 21
No active advertisement
ਅਜੀਤ ਡੈਸਕ 27-10-2026

ਚੰਡੀਗੜ੍ਹ, 27 ਅਕਤੂਬਰ (ਵਿਸ਼ਵ ਵਾਰਤਾ): ਮਸ਼ਹੂਰ ਟੀਵੀ ਸ਼ੋਅ ‘ਸੀਆਈਡੀ’ ਅਤੇ ‘ਆਹਟ’ ਦੇ ਨਿਰਮਾਤਾ-ਨਿਰਦੇਸ਼ਕ ਬ੍ਰਿਜੇਂਦਰ ਪਾਲ ਸਿੰਘ (ਬੀ.ਪੀ. ਸਿੰਘ) ਦਾ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬੀ.ਪੀ. ਸਿੰਘ ਨੂੰ ਸਵੇਰੇ ਦਿਲ ਦਾ ਗੰਭੀਰ ਦੌਰਾ ਪਿਆ ਸੀ।

ਉਨ੍ਹਾਂ ਦਾ ਅੰਤਿਮ ਸਸਕਾਰ ਬੁੱਧਵਾਰ, 28 ਅਕਤੂਬਰ ਨੂੰ ਕੀਤਾ ਜਾਵੇਗਾ। ਦੇਹਰਾਦੂਨ ਵਿਚ ਜਨਮੇ ਬੀ.ਪੀ. ਸਿੰਘ ਨੇ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਅਪਰਾਧ-ਆਧਾਰਿਤ ਸ਼ੋਅ ‘ਸੀਆਈਡੀ’ ਦੀ ਸਿਰਜਣਾ ਕੀਤੀ ਸੀ। ਸਾਲ 1998 ਵਿੱਚ ਸ਼ੁਰੂ ਹੋਏ ਇਸ ਸ਼ੋਅ ਨੇ ਲਗਾਤਾਰ ਦੋ ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਭਰ ਵਿੱਚ ਵੱਡੀ ਪਛਾਣ ਦਿਵਾਈ।

ਬੀ.ਪੀ. ਸਿੰਘ ਨੇ ‘ਸੀਆਈਡੀ’ ਦੇ ਨਿਰਮਾਣ ਅਤੇ ਨਿਰਦੇਸ਼ਨ ਦੇ ਨਾਲ-ਨਾਲ ਇਸ ਵਿਚ ਅਦਾਕਾਰੀ ਵੀ ਕੀਤੀ। ਉਨ੍ਹਾਂ ਨੇ ਸ਼ੋਅ ਵਿਚ ਸਮੇਂ-ਸਮੇਂ ’ਤੇ ਡੀ.ਸੀ.ਪੀ. ਸ਼ਮਸ਼ੇਰ ਸਿੰਘ ਚਿਤ੍ਰੋਲੇ ਦੀ ਭੂਮਿਕਾ ਨਿਭਾਈ ਅਤੇ ਆਪਣੇ ਕੰਮ ਰਾਹੀਂ ਭਾਰਤੀ ਟੈਲੀਵਿਜ਼ਨ ਜਗਤ ਵਿਚ ਵਿਸ਼ੇਸ਼ ਸਥਾਨ ਬਣਾਇਆ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਵਿਖੇ ਪਹਿਲੀ ਵਾਰ ਵਿਦੇਸ਼ੀ ਆਤਿਸ਼ਬਾਜੀ ਦਾ ਜਲਵਾ ਅਤੇ ਚਮਕਿਆ ਅਸਮਾਨ ਅਗਲੀ ਖ਼ਬਰ ਮਾਨਸਾ ਵਿਚ ਵੱਡਾ ਹੰਗਾਮਾ, ਪੁਲਿਸ ਨੇ ਨੌਜ਼ਵਾਨ ਦੀ ਮ੍ਰਿਤਕ ਦੇਹ ਚੁੱਕੀ
Ad Position 24