ਖੇਡਾਂ ਵਤਨ ਪੰਜਾਬ ਦੀਆਂ ’ਚ ਐੱਮ. ਕੇ. ਮਾਊਂਟ ਐਵਰੇਸਟ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਐੱਮ. ਕੇ.
ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਐੱਮ. ਕੇ. ਮਾਊਂਟ ਐਵਰੇਸਟ ਹਾਈ ਸਕੂਲ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਗੁਰਦਾਸਪੁਰ ਵਿਖੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਵੁਸ਼ੂ ਅੰਡਰ-14 ਵਰਗ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੁਕਾਬਲੇ ‘ਚ ਵਿਦਿਆਰਥਣ ਸੁਖਪ੍ਰੀਤ ਕੌਰ ਪੁੱਤਰੀ ਚਰਨਜੀਤ ਸਿੰਘ, ਹਰਲੀਨ ਕੌਰ ਪੁੱਤਰੀ ਹਰਜਿੰਦਰ ਸਿੰਘ, ਸਤਾਕਸ਼ੀ ਪੁੱਤਰੀ ਸੰਦੀਪ ਕੁਮਾਰ ਨੇ ਕਾਂਸੀ ਅਤੇ ਅਰਜੁਨ ਕੁਮਾਰ ਪੁੱਤਰ ਰਾਮ ਪਾਲ ਨੇ ਸਿਵਲ ਤਗਮਾ ਪ੍ਰਾਪਤ ਕਰਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਮੈਡਮ ਬਖ਼ਸ਼ੀਸ਼ ਕੌਰ ਤੇ ਸਮੂਹ ਕਮੇਟੀ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।